ਚੰਡੀਗੜ੍ਹ 01 ਅਪ੍ਰੈਲ 2022: ਕੋਰੋਨਾ ਵਾਇਰਸ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ | ਗੋਆ ਦੇ ਬੀਟਸ ਪਿਲਾਨੀ ਕੈਂਪਸ (BITS Pilani Campus) ‘ਚ ਕੋਰੋਨਾ ਧਮਾਕਾ ਹੋਇਆ ਹੈ। ਇੱਥੇ ਇੱਕੋ ਸਮੇਂ 24 ਬੱਚੇ ਕੋਰੋਨਾ ਸੰਕਰਮਿਤ ਪਾਏ ਗਏ ਹਨ। ਇੱਕੋ ਸਮੇਂ ਵੱਡੀ ਗਿਣਤੀ ‘ਚ ਕੋਰੋਨਾ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਆਫਲਾਈਨ ਕਲਾਸਾਂ ਬੰਦ ਕਰ ਦਿੱਤੀਆਂ ਗਈਆਂ ਹਨ।
ਸੰਸਥਾ (BITS Pilani Campus) ਦੇ ਜਨਸੰਪਰਕ ਅਧਿਕਾਰੀ ਅਰਜੁਨ ਹਲਵਾਰਣਕਰ ਨੇ ਦੱਸਿਆ ਕਿ ਮੌਜੂਦਾ ਸਮੇਂ ‘ਚ ਕਲਾਸਾਂ ਆਨਲਾਈਨ ਢੰਗ ਨਾਲ ਹੀ ਲਈਆਂ ਜਾਣਗੀਆਂ। ਅਧਿਕਾਰੀਆਂ ਨੇ ਦੱਸਿਆ ਕਿ ਕੋਰੋਨਾ ਦੇ ਅੱਠ ਨਮੂਨੇ ਜਾਂਚ ਲਈ ਭੇਜੇ ਗਏ ਹਨ। ਉਨ੍ਹਾਂ ਦੀ ਰਿਪੋਰਟ ਆਉਣੀ ਬਾਕੀ ਹੈ। ਉਨ੍ਹਾਂ ਦੱਸਿਆ ਕਿ ਕੈਂਪਸ ਰਿਸਪਾਂਸ ਟੀਮ ਨੇ ਇਹ ਫੈਸਲਾ 24 ਕੇਸਾਂ ਦੇ ਸਾਹਮਣੇ ਆਉਣ ਤੋਂ ਬਾਅਦ ਲਿਆ ਹੈ। ਅੱਠ ਨਮੂਨਿਆਂ ਦੀਆਂ ਰਿਪੋਰਟਾਂ ਦਾ ਅਜੇ ਇੰਤਜ਼ਾਰ ਹੈ।