Site icon TheUnmute.com

ਫਿਰੋਜ਼ਪੁਰ ‘ਚ ਜ਼ਮੀਨ ਨੂੰ ਲੈ ਕੇ ਪਿਆ ਰੱਫੜ, ਮਹਿਲਾ ਪਟਵਾਰੀ ‘ਤੇ ਲੱਗੇ ਗੰਭੀਰ ਦੋਸ਼

Patwari

ਫਿਰੋਜ਼ਪੁਰ, 23 ਦਸੰਬਰ 2023: ਫਿਰੋਜ਼ਪੁਰ ਵਿੱਚ ਇੱਕ ਮਹਿਲਾ ਪਟਵਾਰੀ (Patwari) ‘ਤੇ ਮਾਲਕੀ ਜ਼ਮੀਨ ਨੂੰ ਸੈਂਟਰ ਦੀ ਜ਼ਮੀਨ ਬਣਾਉਣ ਦੇ ਦੋਸ਼ ਲੱਗੇ ਹਨ | ਇਸ ਸਬੰਧੀ ਪ੍ਰੈੱਸ ਕਾਨਫਰੰਸ ਕਰਕੇ ਜਾਣਕਾਰੀ ਦਿੰਦਿਆਂ ਪੀੜਤ ਜਸਵਿੰਦਰ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਪਿੰਡ ਅੱਛੇ ਵਾਲਾ ਨੇ ਦੱਸਿਆ ਕਿ ਉਸਦੀ ਜ਼ਮੀਨ ਦੀ ਨਿਸ਼ਾਨਦੇਹੀ ਹੋਈ ਸੀ। ਪਟਵਾਰੀ ਨੇ ਹੋਰ ਕਿਸੇ ਨਾਲ ਮਿਲ ਕੇ ਉਸਨੂੰ ਗਲਤ ਕਰ ਦਿੱਤਾ ਹੈ ਅਤੇ ਜਾਣਬੁੱਝ ਕੇ ਹੋਰ ਕਿਸੇ ਨੂੰ ਕਬਜਾ ਕਰਵਾਉਣਾ ਚਾਹੁੰਦੇ ਹਨ । ਜਿਸਦਾ ਪਟਵਾਰੀ ਨੂੰ ਨੋਟਿਸ ਵੀ ਭੇਜਿਆ ਜਾ ਚੁੱਕਾ ਹੈ ।

ਪੀੜਤ ਨੇ ਦੱਸਿਆ ਕਿ ਉਨ੍ਹਾਂ ਆਪਣੀ ਮਾਲਕੀ ਜ਼ਮੀਨ ਨੂੰ ਸਹੀ ਕਰਵਾਉਣ ਲਈ ਜਦੋਂ ਪਟਵਾਰੀ (Patwari) ਰਜਨੀ ਬਾਲਾ ਅਤੇ ਉਨ੍ਹਾਂ ਦੇ ਪਤੀ ਪਟਵਾਰੀ ਰਮਨ ਧਵਨ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਕੰਪਿਊਟਰ ਦੀ ਗਲਤੀ ਨਾਲ ਹੋਇਆ ਹੈ। ਜਿਸਨੂੰ ਸਹੀ ਕਰਵਾਉਣ ਲਈ ਉਹ ਵਾਰ ਵਾਰ ਦਫ਼ਤਰ ਦੇ ਚੱਕਰ ਕੱਢ ਰਹੇ ਹਨ। ਪਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ। ਪੀੜਤ ਨੇ ਦੱਸਿਆ ਕਿ ਉਸਦੀ ਮਾਲਕੀ ਜ਼ਮੀਨ ਨੂੰ ਸੈਂਟਰ ਗੌਰਮਿੰਟ ਬਣਾ ਦਿੱਤਾ ਗਿਆ ਹੈ। ਹੁਣ ਪਟਵਾਰੀ ਰਮਨ ਧਵਨ ਉਸਦੀ ਕੋਈ ਗੱਲ ਨਹੀਂ ਸੁਣ ਰਿਹਾ ਬਲਕਿ ਦੂਜੀ ਧਿਰ ਨੂੰ ਗਲਤ ਸਲਾਹ ਦੇ ਕਬਜਾ ਕਰਵਾਉਣਾ ਚਾਹੁੰਦਾ ਹੈ। ਉਨ੍ਹਾਂ ਕਿਹਾ ਇਸ ਜੇਕਰ ਉਨ੍ਹਾਂ ਦਾ ਕੋਈ ਜਾਨੀ ਮਾਲੀ ਨੁਕਸਾਨ ਹੋਇਆ ਤਾਂ ਉਸਦਾ ਜ਼ਿੰਮੇਵਾਰ ਪਟਵਾਰੀ ਰਮਨ ਧਵਨ ਹੋਵੇਗਾ, ਉਨ੍ਹਾਂ ਮੰਗ ਕੀਤੀ ਹੈ ਕਿ ਉਸਦੀ ਜ਼ਮੀਨ ਨੂੰ ਸੈਂਟਰ ਗੌਰਮਿੰਟ ਵਿਚੋਂ ਕੱਢ ਕੇ ਸਹੀ ਕੀਤਾ ਜਾਵੇ।

ਦੂਜੇ ਪਾਸੇ ਜਦੋਂ ਇਸ ਸਬੰਧੀ ਪਟਵਾਰੀ ਰਜਨੀ ਬਾਲਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਜ਼ਮੀਨ ਪਹਿਲਾਂ ਤੋਂ ਹੀ ਸੈਂਟਰ ਗੌਰਮਿੰਟ ਦੇ ਅਧੀਨ ਹੈ। ਜਿਸਨੂੰ ਗਲਤ ਤਰੀਕੇ ਨਾਲ ਇਹ ਵਿਅਕਤੀ ਆਪਣੇ ਨਾਮ ਕਰਵਾਉਣਾ ਚਾਹੁੰਦਾ ਹੈ, ਜੋ ਉਹ ਨਹੀਂ ਕਰ ਰਹੇ | ਇਸ ਲਈ ਉਨ੍ਹਾਂ ‘ਤੇ ਝੂਠੇ ਦੋਸ਼ ਲਗਾ ਕੇ ਉਨ੍ਹਾਂ ਨੂੰ ਬਦਨਾਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਇਹ ਮਾਮਲਾ ਉਹ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਵੀ ਲਿਆ ਚੁੱਕੇ ਹਨ।

Exit mobile version