Shafiqur Rehman Burke on raising marriage age

ਵਿਆਹ ਦੀ ਉਮਰ ਵਧਾਉਣ ‘ਤੇ ਸ਼ਫੀਕੁਰ ਰਹਿਮਾਨ ਬੁਰਕੇ ਦੀ ਵਿਵਾਦਿਤ ਟਿੱਪਣੀ ‘ਕੁੜੀਆਂ ਕਰਨਗੀਆਂ ਅਵਾਰਾਗਰਦੀ’

ਚੰਡੀਗੜ੍ਹ 17 ਦਸੰਬਰ 2021: ਸਮਾਜਵਾਦੀ ਪਾਰਟੀ (Samajwadi Party) ਦੇ ਸਾਂਸਦ ਸ਼ਫੀਕੁਰ ਰਹਿਮਾਨ ਬੁਰਕੇ (Shafiqur Rahman Burke) ਆਪਣੇ ਵਿਵਾਦਪੂਰਨ ਬਿਆਨਾਂ ਨੂੰ ਲੈ ਕੇ ਹਮੇਸ਼ਾ ਚਰਚਿੱਤ ਰਹਿੰਦੇ ਹਨ | ਸਰਕਾਰ ਵਲੋਂ ਕੁੜੀਆਂ ਦੀ ਉਮਰ 18 ਤੋਂ ਵਧਾ ਕੇ 21 ਸਾਲ ਕਰ ਦਿੱਤੀ ਹੈ | ਜਿਸਨੂੰ ਲੈ ਕੇ ਉਨ੍ਹਾਂ ਨੇ ਕੁੜੀਆਂ ਦੇ ਵਿਆਹ ਦੀ ਉਮਰ ਵਧਾਉਣ ਦਾ ਵਿਰੋਧ ਕੀਤਾ ਹੈ। ਉਨ੍ਹਾਂ ਕਿਹਾ ਕਿ ਲੜਕੀਆਂ ਦੇ ਵਿਆਹ ਦੀ ਉਮਰ ਵਧਣ ਨਾਲ ਉਨ੍ਹਾਂ ਵਿੱਚ ਰੋਟੀ-ਰੋਜ਼ੀ ‘ਚ ਵਾਧਾ ਹੋਵੇਗਾ |

ਰਹਿਮਾਨ ਬੁਰਕੇ (Rahman Burke) ਆਪਣੇ ਵਿਵਾਦਿਤ ਬਿਆਨਾਂ ਲਈ ਜਾਣੇ ਜਾਂਦੇ ਸ਼ਫੀਕੁਰ ਰਹਿਮਾਨ ਬੁਰਕੇ ਨੇ ਕਿਹਾ ਕਿ ਲੜਕੀਆਂ ਦੀ ਵਿਆਹ ਦੀ ਉਮਰ ਵਧਾਉਣ ਦੀ ਬਜਾਏ ਇਸ ਨੂੰ ਘਟਾ ਕੇ 15 ਕਰ ਦਿੱਤਾ ਜਾਂਦਾ ਤਾਂ ਇਹ ਚੰਗਾ ਹੁੰਦਾ। ਬੁਰਕੇ ਨੇ ਕਿਹਾ ਕਿ ਲੜਕੀਆਂ 14 ਸਾਲ ਦੀ ਉਮਰ ਵਿੱਚ ਹੀ ਵੱਡੀਆਂ ਹੋ ਜਾਂਦੀਆਂ ਹਨ। ਇਸ ਲਈ ਉਨ੍ਹਾਂ ਲਈ ਸਮੇਂ ਸਿਰ ਵਿਆਹ ਕਰਵਾਉਣਾ ਹੀ ਸਹੀ ਹੈ।ਉਨ੍ਹਾਂ ਨੇ ਕਿਹਾ ਕੇ ਕੁੜੀਆਂ ਦੀ ਵਿਆਹ ਦੀ ਉਮਰ ਵਧਾਉਣਾ ਠੀਕ ਨਹੀਂ | ਇਸਦੇ ਨਾਲ ਕੇ ਵਾਰ ਗਰੀਬ ਪਰਿਵਾਰਾਂ ਦੀਆਂ ਲੜਕੀਆਂ ਦਾ ਵਿਆਹ ਮੁਸ਼ਕਿਲ ਨਾਲ ਹੋ ਜਾਂਦਾ ਹੈ। ਜਿਨ੍ਹਾਂ ਵਿਚੋਂ ਬਹੁਤ ਸਾਰੇ ਆਪਣੀ ਸਾਰੀ ਉਮਰ ਅਣ-ਵਿਆਹੀ ਰਹਿ ਜਾਂਦੀਆਂ ਹਨ ।ਭਾਰਤ ਵਿਚ ਬੁਢਾਪੇ ਵਿਚ ਵਿਆਹ ਕਰਾਉਣਾ ਠੀਕ ਨਹੀਂ ਹੈ।

ਚਿਹਨੁ ਦਸ ਦਈਏ ਕਿ ਸ਼ਫੀਕੁਰ ਰਹਿਮਾਨ ਬੁਰਕੇ ਯੂਪੀ ਦੇ ਸੰਭਲ ਖੇਤਰ ਤੋਂ ਸਮਾਜਵਾਦੀ ਪਾਰਟੀ ਦੇ ਸੰਸਦ ਮੈਂਬਰ ਹਨ। ਉਹ ਅਕਸਰ ਵਿਵਾਦਿਤ ਬਿਆਨਨੂੰ ਲੈ ਕੇ ਜਾਣੇ ਜਾਂਦੇ ਹਨ । ਉਹ ਸੰਸਦ ਵਿੱਚ ਵੰਦੇ ਮਾਤਰਮ ਗੀਤ ਦਾ ਖੁੱਲ੍ਹ ਕੇ ਵਿਰੋਧ ਕਰਦਾ ਰਿਹਾ ਹੈ। ਬੁਰਕੇ ਦਾ ਕਹਿਣਾ ਹੈ ਕਿ ਇਸਲਾਮ ਵਿੱਚ ਅੱਲ੍ਹਾ ਤੋਂ ਇਲਾਵਾ ਕਿਸੇ ਹੋਰ ਦੀ ਵਡਿਆਈ ਕਰਨ ਦੀ ਇਜਾਜ਼ਤ ਨਹੀਂ ਹੈ। ਉਨ੍ਹਾਂ ਸੰਸਦ ਵਿੱਚ ਪਾਸ ਕੀਤੇ 3 ਤਲਾਕ ਕਾਨੂੰਨ ਦਾ ਵੀ ਸਖ਼ਤ ਵਿਰੋਧ ਕੀਤਾ। ਬੁਰਕੇ ਨੇ ਕਿਹਾ ਸੀ ਕਿ ਸਰਕਾਰ ਨੂੰ ਧਾਰਮਿਕ ਮਾਮਲਿਆਂ ‘ਚ ਦਖਲ ਨਹੀਂ ਦੇਣਾ ਚਾਹੀਦਾ।

Scroll to Top