July 5, 2024 5:30 pm

ਓ.ਪੀ. ਸੋਨੀ ਅਤੇ ਰਾਜਾ ਵੜਿੰਗ ਦਾ ਗਿੱਦੜਬਾਹਾ ਪਹੁੰਚਣ ‘ਤੇ ਠੇਕਾ ਮੁਲਾਜ਼ਮਾਂ ਨੇ ਕੀਤਾ ਭਾਰੀ ਵਿਰੋਧ

ਗਿੱਦੜਬਾਹਾ 16 ਦਸੰਬਰ 2021 : ਪੰਜਾਬ ਦੇ ਡਿਪਟੀ ਉਪ ਮੁੱਖ ਮੰਤਰੀ ਓ ਪੀ ਸੋਨੀ (Punjab Deputy Chief Minister OP Soni) ਅਤੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਗਿੱਦੜਬਾਹਾ (Gidderbaha) ਪਹੁੰਚਣ ਤੇ ਠੇਕਾ ਮੁਲਾਜ਼ਮਾਂ ਨੇ ਵਿਰੋਧ ਕੀਤਾ, ਪੁਲਸ ਨੇ ਹਲਕਾ ਬਲ ਪ੍ਰਯੋਗ ਕਰਦੇ ਹੋਏ ਇਨ੍ਹਾਂ ਠੇਕਾ ਮੁਲਾਜ਼ਮਾਂ ਨੂੰ ਤੱਕ ਕੇ ਇਕ ਗਲੀ ‘ਚ ਬੈਰੀਕੇਟ ਲਗਾ ਕੇ ਬੰਦ ਕਰ ਦਿੱਤਾ,
ਦੱਸਦਈਏ ਕਿ ਅੱਜ ਪੰਜਾਬ ਦੇ ਡਿਪਟੀ ਮੁੱਖ ਮੰਤਰੀ ਓ ਪੀ ਸੋਨੀ (Punjab Deputy Chief Minister OP Soni) ਅਤੇ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਦਾ ਗਿੱਦੜਬਾਹਾ (Gidderbaha)  ‘ਚ ਨਵੇਂ ਬਣੇ ਜੱਚਾ ਬੱਚਾ ਹਸਪਤਾਲ ਦਾ ਉਦਘਾਟਨ ਕਰਨ ਲਈ ਗਿੱਦੜਬਾਹਾ ਪਹੁੰਚੇ ਸਨ, ਜਦੋਂ ਹੀ ਉਹ ਸਟੇਜ ਤੇ ਚੜ੍ਹ ਕੇ ਸਭਾ ਨੂੰ ਸੰਬੋਧਨ ਕਰਨ ਲੱਗੇ ਤਾਂ ਉਸੇ ਵੇਲੇ ਹੀ ਹਲਚਲ ਮੱਚ ਗਈ ਅਤੇ ਪੁਲਸ ਨੂੰ ਭਾਦੀ ਦੀ ਪੈ ਗਈ ਜਦੋਂ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਮੁਲਾਜ਼ਮਾਂ ਨੇ ਹਸਪਤਾਲ ਦੇ ਬਾਹਰ ਜਿੱਥੇ ਡਿਪਟੀ ਉਪ ਮੁੱਖ ਮੰਤਰੀ ਓ ਪੀ ਸੋਨੀ ਦਾ ਵਿਰੋਧ ਕੀਤਾ, ਉੱਥੇ ਹੀ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰੇ ਵੀ ਲਗਾਏ,

ਇਸ ਮੌਕੇ ਤੇ ਆਗੂਆਂ ਦਾ ਕਹਿਣਾ ਸੀ ਕਿ ਪੰਜਾਬ ਸਰਕਾਰ ਸਿਰਫ ਲਾਰੇ ਲਗਾ ਰਹੀ ਹੈ ਤੇ ਸਾਨੂੰ ਪੱਕਾ ਨਹੀਂ ਕਰ ਰਹੀ, ਉਨ੍ਹਾਂ ਕਿਹਾ ਕਿ ਸਾਡਾ ਸੰਘਰਸ਼ ਓਨੀ ਦੇਰ ਤਕ ਜਾਰੀ ਰਹੇਗਾ ਜਿੰਨੀ ਦੇਰ ਤੱਕ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨਦੀ, ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਛੱਤੀ ਹਜ਼ਾਰ ਮੁਲਾਜ਼ਮ ਪੱਕੇ ਕਰਨ ਦੀ ਗੱਲ ਕਰ ਰਹੇ ਹਨ, ਉਨ੍ਹਾਂ ਦੀ ਲਿਸਟ ਜਾਰੀ ਨਹੀਂ ਕਰ ਰਹੇ ਸਗੋਂ ਝੂਠੇ ਲਾਰੇ ਹੀ ਲਗਾ ਰਹੇ ਹਨ, ਇਸ ਸੰਬੰਧ ਵਿਚ ਜਦੋਂ ਡਿਪਟੀ ਮੁੱਖ ਮੰਤਰੀ ਓਪੀ ਸੋਨੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪ੍ਰਦਰਸ਼ਨ ਕਰਨਾ ਇਨ੍ਹਾਂ ਦਾ ਹੱਕ ਹੈ ਪਰ ਗੱਲਬਾਤ ਬੈਠ ਕੇ ਵੀ ਹੋ ਸਕਦੀ ਸੀ, ਉਨ੍ਹਾਂ ਕਿਹਾ ਕਿ ਜੋ ਇਨ੍ਹਾਂ ਦੀਆਂ ਜਾਇਜ਼ ਮੰਗਾਂ ਹਨ ਉਨ੍ਹਾਂ ਨੂੰ ਸਰਕਾਰ ਜਲਦੀ ਹੀ ਮੰਨ ਲਵੇਗੀ,