ਚੰਡੀਗੜ੍ਹ 17 ਅਕਤੂਬਰ 2022: ਸਵੀਡਨ ਦੀ ਸੰਸਦ ਨੇ ਸੋਮਵਾਰ ਨੂੰ 59 ਸਾਲਾ ਕੰਜ਼ਰਵੇਟਿਵ ਮਾਡਰੇਟ ਪਾਰਟੀ ਦੇ ਨੇਤਾ ਉਲਫ ਕ੍ਰਿਸਟਰਸਨ (Ulf Kristersson) ਨੂੰ ਨਵਾਂ ਪ੍ਰਧਾਨ ਮੰਤਰੀ ਚੁਣਿਆ। ਕ੍ਰਿਸਟਰਸਨ ਇੱਕ ਗੱਠਜੋੜ ਦੀ ਅਗਵਾਈ ਕਰਨਗੇ ਜਿਸ ਨੂੰ ਦੱਖਣ-ਪੱਖੀ ਸਵੀਡਨ ਡੈਮੋਕਰੇਟਸ ਦਾ ਵੀ ਸਮਰਥਨ ਪ੍ਰਾਪਤ ਹੈ। ਉਨ੍ਹਾਂ ਦੇ ਗਠਜੋੜ ਵਿੱਚ ਤਿੰਨ ਪਾਰਟੀਆਂ ਸ਼ਾਮਲ ਹਨ।
ਕ੍ਰਿਸਟਰਸਨ ਨੂੰ 173 ਦੇ ਮੁਕਾਬਲੇ 176 ਵੋਟਾਂ ਨਾਲ ਚੁਣਿਆ ਗਿਆ। ਉਨ੍ਹਾਂ ਦੀ ਸਰਕਾਰ ਮੰਗਲਵਾਰ ਨੂੰ ਅਹੁਦਾ ਸੰਭਾਲਣ ਦੀ ਉਮੀਦ ਹੈ। ਉਸ ਦੇ ਗੱਠਜੋੜ ਵਿੱਚ ਤਿੰਨ ਪਾਰਟੀਆਂ ਸ਼ਾਮਲ ਹਨ ਹਾਲਾਂਕਿ ਗੱਠਜੋੜ ਕੋਲ ਬਹੁਮਤ ਨਹੀਂ ਹੈ। ਪਰ ਸਵੀਡਨ ਵਿੱਚ ਪ੍ਰਧਾਨ ਮੰਤਰੀ ਉਦੋਂ ਤੱਕ ਰਾਜ ਕਰ ਸਕਦਾ ਹੈ ਜਦੋਂ ਤੱਕ ਸੰਸਦ ਵਿੱਚ ਉਸਦੇ ਵਿਰੁੱਧ ਬਹੁਮਤ ਨਹੀਂ ਹੁੰਦਾ।