July 5, 2024 5:25 am
Bharat Jodo Yatra

ਮਹਿੰਗਾਈ, ਬੇਰੁਜ਼ਗਾਰੀ ਸਮੇਤ ਹੋਰ ਮੁੱਦਿਆਂ ‘ਤੇ ਕਾਂਗਰਸ ਦੀ “ਭਾਰਤ ਜੋੜੋ ਯਾਤਰਾ” ਦੀ ਅੱਜ ਹੋਵੇਗੀ ਸ਼ੁਰੂਆਤ

ਚੰਡੀਗੜ੍ਹ 07 ਸਤੰਬਰ 2022: ਕਾਂਗਰਸ ਅੱਜ ਤੋਂ ਕੰਨਿਆਕੁਮਾਰੀ ਤੋਂ ਕਸ਼ਮੀਰ ਤੱਕ ਭਾਰਤ ਜੋੜੋ ਯਾਤਰਾ (Bharat Jodo Yatra) ਸ਼ੁਰੂ ਕਰਨ ਜਾ ਰਹੀ ਹੈ। ਇਹ 3570 ਕਿਲੋਮੀਟਰ ਦੀ ਯਾਤਰਾ 12 ਰਾਜਾਂ ਅਤੇ 2 ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਕਵਰ ਕਰੇਗੀ। ਰਾਹੁਲ ਗਾਂਧੀ ਬੁੱਧਵਾਰ ਨੂੰ ਤਾਮਿਲਨਾਡੂ ਤੋਂ ਇਸ ਪੰਜ ਮਹੀਨੇ ਦੀ ਪੈਦਲ ਯਾਤਰਾ ਦੀ ਸ਼ੁਰੂਆਤ ਕਰਨਗੇ

ਬੁੱਧਵਾਰ ਨੂੰ ਰਾਹੁਲ ਗਾਂਧੀ ਸ਼੍ਰੀਪੇਰੰਬਦੂਰ ਸਥਿਤ ਰਾਜੀਵ ਗਾਂਧੀ ਮੈਮੋਰੀਅਲ ਪਹੁੰਚੇ। ਇੱਥੇ ਉਨ੍ਹਾਂ ਨੇ ਪ੍ਰਾਰਥਨਾ ਸਭਾ ਵਿੱਚ ਹਿੱਸਾ ਲਿਆ। ਰਾਹੁਲ ਗਾਂਧੀ ਨੇ ਕਿਹਾ, ਮੈਂ ਨਫ਼ਰਤ ਅਤੇ ਵੰਡ ਦੀ ਰਾਜਨੀਤੀ ਵਿੱਚ ਆਪਣੇ ਪਿਤਾ ਨੂੰ ਗੁਆ ਦਿੱਤਾ ਹੈ। ਮੈਂ ਇਸ ਵਿੱਚ ਆਪਣੇ ਪਿਆਰੇ ਦੇਸ਼ ਨੂੰ ਨਹੀਂ ਗੁਆਵਾਂਗਾ। ਪਿਆਰ ਨਫ਼ਰਤ ਨੂੰ ਜਿੱਤ ਲਵੇਗਾ। ਉਮੀਦ ਡਰ ਨੂੰ ਹਰਾ ਦੇਵੇਗੀ। ਅਸੀਂ ਇਕੱਠੇ
ਇਸ ‘ਤੇ ਕਾਬੂ ਪਾਵਾਂਗੇ

ਇਸ ਤੋਂ ਬਾਅਦ ਉਹ ਕੰਨਿਆਕੁਮਾਰੀ ਪਹੁੰਚਣਗੇ। ਤਾਮਿਲਨਾਡੂ ਦੇ CM ਐਮ.ਕੇ ਸਟਾਲਿਨ, ਰਾਜਸਥਾਨ ਦੇ CM ਅਸ਼ੋਕ ਗਹਿਲੋਤ, ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਇੱਥੇ ਮੌਜੂਦ ਰਹਿਣਗੇ। ਤਾਮਿਲਨਾਡੂ, ਛੱਤੀਸਗੜ੍ਹ ਅਤੇ ਰਾਜਸਥਾਨ ਦੇ ਮੁੱਖ ਮੰਤਰੀ ਉਦਘਾਟਨ ਸਮਾਰੋਹ ਲਈ ਰਾਹੁਲ ਗਾਂਧੀ ਨੂੰ ਰਾਸ਼ਟਰੀ ਝੰਡਾ ਸੌਂਪਣਗੇ।

ਭਾਰਤ ਜੋੜੋ ਯਾਤਰਾ (Bharat Jodo Yatra) 5 ਮਹੀਨੇ ਤੱਕ ਚੱਲੇਗੀ। ਇਹ ਯਾਤਰਾ ਇੱਕ ਦਿਨ ਵਿੱਚ 22-23 ਕਿਲੋਮੀਟਰ ਦੀ ਦੂਰੀ ਤੈਅ ਕਰੇਗੀ। ਇਹ ਯਾਤਰਾ ਹਰ ਰੋਜ਼ ਸਵੇਰੇ 7 ਵਜੇ ਸ਼ੁਰੂ ਹੋਵੇਗੀ ਅਤੇ ਸਵੇਰੇ 10 ਵਜੇ ਤੱਕ ਜਾਰੀ ਰਹੇਗੀ। ਇਸ ਤੋਂ ਬਾਅਦ ਕੁਝ ਘੰਟੇ ਆਰਾਮ ਕਰਨ ਤੋਂ ਬਾਅਦ ਇਹ ਯਾਤਰਾ ਦੂਜੇ ਅੱਧ ‘ਚ ਸਾਢੇ 3 ਵਜੇ ਸ਼ੁਰੂ ਹੋਵੇਗੀ ਅਤੇ ਸ਼ਾਮ 7 ਵਜੇ ਤੱਕ ਜਾਰੀ ਰਹੇਗੀ। ‘ਭਾਰਤ ਜੋੜੋ ਯਾਤਰਾ’ ਰਾਹੀਂ ਦੇਸ਼ ਭਰ ਦੇ ਲੋਕ ਮਹਿੰਗਾਈ, ਬੇਰੁਜ਼ਗਾਰੀ ਸਮੇਤ ਹੋਰ ਮੁੱਦਿਆਂ ‘ਤੇ ਇਕਜੁੱਟ ਹੋਣਗੇ।