Site icon TheUnmute.com

ਕਾਂਗਰਸੀਆਂ ਨੇ ਜੇਲ੍ਹ ਜਾਣ ਦੇ ਖ਼ਤਰੇ ਕਰਕੇ ‘ਆਪ’ ਨਾਲ ਕੀਤਾ ਸਮਝੌਤਾ: ਸੁਨੀਲ ਜਾਖੜ

Sunil Jakhar

ਚੰਡੀਗੜ੍ਹ, 07 ਅਗਸਤ 2023: ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ (Sunil Jakhar) ਨੇ ਅੰਮ੍ਰਿਤਸਰ ਪਹੁੰਚ ਕੇ ਆਮ ਆਦਮੀ ਪਾਰਟੀ ‘ਤੇ ਨਿਸ਼ਾਨਾ ਸਾਧਿਆ ਹੈ। ਸੁਨੀਲ ਜਾਖੜ ਨੇ ਮੁੱਖ ਮੰਤਰੀ ਭਗਵੰਤ ਮਾਨ ‘ਤੇ ਦੋਸ਼ ਲਾਇਆ ਕਿ ਇੱਕ ਸੋਚੀ ਸਮਝੀ ਸਾਜ਼ਿਸ਼ ਤਹਿਤ ਰਾਜਪਾਲ ਦਫ਼ਤਰ ਅਤੇ ਦਿੱਲੀ ਵਿੱਚ ਪੈਂਚ ਫਸਾਏ ਗਏ ਹਨ। ਉਨ੍ਹਾਂ ਮੁੱਖ ਮੰਤਰੀ ਮਾਨ ਨੂੰ ਰਾਜਪਾਲ ਬਨਵਾਰੀਲਾਲ ਪੁਰੋਹਿਤ ਨਾਲ ਬੈਠਕ ਕਰਕੇ ਸਮੱਸਿਆਵਾਂ ਹੱਲ ਕਰਨ ਦੀ ਸਲਾਹ ਵੀ ਦਿੱਤੀ। ਉਹ ਮੁੱਖ ਮੰਤਰੀ ਹਨ ਅਤੇ ਉਨ੍ਹਾਂ ਨੂੰ ਸੋਚ ਕੇ ਕਦਮ ਚੁੱਕਣੇ ਚਾਹੀਦੇ ਹਨ।

ਉਨ੍ਹਾਂ ਨੇ ਇੰਡੀਆ ਗਠਜੋੜ ‘ਤੇ ਬੋਲਦਿਆਂ ਕਿਹਾ ਕਿ ਜਿਸ ਤਰ੍ਹਾਂ ਪੰਜਾਬ ਕਾਂਗਰਸ ਅਤੇ ਆਮ ਆਦਮੀ ਪਾਰਟੀ ਦਾ ਸਮਝੌਤਾ ਹੋਇਆ ਹੈ, ਉਸ ਤੋਂ ਸਿੱਧ ਹੈ ਕਿ ਸਰਕਾਰ ਵੀ ਤੁਹਾਡੀ ਅਤੇ ਵਿਰੋਧੀ ਧਿਰ ਵੀ ਤੁਹਾਡਾ | ਉਨ੍ਹਾਂ ਕਿਹਾ ਕਿ ਕਾਂਗਰਸੀਆਂ ਨੂੰ ਜੇਲ੍ਹ ਜਾਣ ਦਾ ਖ਼ਤਰਾ ਇਸ ਕਰ ਕੇ ‘ਆਪ’ ਨਾਲ ਸਮਝੌਤਾ ਕੀਤਾ | ਪੰਜਾਬ ਕਾਂਗਰਸ ਭਾਵੇਂ ਝੁਕ ਗਈ ਹੋਵੇ ਪਰ ਪੰਜਾਬੀ ਨਹੀਂ ਝੁਕਿਆ |

ਸੁਨੀਲ ਜਾਖੜ ਨੇ ਕਿਹਾ- ਉਹ ‘ਆਪ’ ਵਿਧਾਇਕਾਂ ਬਾਰੇ ਜ਼ਿਆਦਾ ਕੁਝ ਨਹੀਂ ਕਹਿਣਾ ਚਾਹੁੰਦੇ। ਸਾਡੇ ਲੋਕਾਂ ਨੇ ਉਨ੍ਹਾਂ ਨੂੰ ਚੁਣ ਕੇ ਭੇਜਿਆ ਹੈ। ਪਰ ਇਹ ਮੌਕਾਪ੍ਰਸਤ ਸੂਬੇ ਦਾ ਕੋਈ ਭਲਾ ਨਹੀਂ ਕਰ ਸਕਦੇ। ਜੇਕਰ ਵਿਧਾਇਕਾਂ ਦੇ ਹਲਫਨਾਮਿਆਂ ਨੂੰ ਦੇਖਿਆ ਜਾਵੇ ਤਾਂ ਉਨ੍ਹਾਂ ‘ਚੋਂ ਬਹੁਤ ਸਾਰੇ ਅਜਿਹੇ ਪਾਏ ਜਾਣਗੇ ਜਿਨ੍ਹਾਂ ‘ਤੇ ਕਰਜ਼ਾ ਸੀ। ਜਿਹੜੇ ਲੋਕ ਆਪਣੇ ਆਪ ਨੂੰ ਸਧਾਰਨ ਕਹਿੰਦੇ ਸਨ, ਅੱਜ ਉਨ੍ਹਾਂ ਕੋਲ ਲੰਬੀਆਂ ਕਾਰਾਂ ਹਨ, ਰੋਲਐਕਸ ਘੜੀਆਂ ਪਹਿਨਦੇ ਹਨ ਅਤੇ 40,000 ਰੁਪਏ ਦੇ ਬੂਟ ਪਹਿਨਦੇ ਹਨ।

ਸੁਨੀਲ ਜਾਖੜ (Sunil Jakhar) ਨੇ ਕਿਹਾ ਕਿ ਪੰਜਾਬ ਕਾਂਗਰਸ ਦੇ ਵੱਡੇ ਚਿਹਰੇ, ਜੋ ਇੰਡੀਆ ਸਮਝੌਤੇ ਦੇ ਖ਼ਿਲਾਫ਼ ਸੂਬੇ ਵਿੱਚ ਰੌਲਾ ਪਾ ਰਹੇ ਹਨ, ਦਿੱਲੀ ਜਾ ਕੇ ਪਹਿਲਾਂ ਹੀ ਮੱਥਾ ਟੇਕ ਚੁੱਕੇ ਹਨ। ਕੁਝ ਹੀ ਦਿਨਾਂ ‘ਚ ਸਾਰਿਆਂ ਨੂੰ ਉਸ ਬਾਰੇ ਪਤਾ ਲੱਗ ਜਾਵੇਗਾ। ਇਨ੍ਹਾਂ ਵੱਡੇ ਆਗੂਆਂ ਨੇ ਪਹਿਲਾਂ ਹੀ ਆਪਣੇ ਪਰਿਵਾਰਾਂ ਲਈ ਐਮਪੀ ਟਿਕਟਾਂ ਦੀ ਮੰਗ ਕੀਤੀ ਹੈ। ਆਉਣ ਵਾਲਾ ਸਮਾਂ ਸਭ ਕੁਝ ਸਾਫ਼ ਕਰ ਦੇਵੇਗਾ।

ਸੁਨੀਲ ਜਾਖੜ ਨੇ ਇਸ ਦੌਰਾਨ ਅਕਾਲੀ-ਭਾਜਪਾ ਗਠਜੋੜ ‘ਤੇ ਕੁਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ। ਜਾਖੜ ਨੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਇਹ ਫੈਸਲਾ ਦਿੱਲੀ ਵਾਲਿਆਂ ਨੇ ਲੈਣਾ ਹੈ, ਇਹ ਉਨ੍ਹਾਂ ਦੇ ਅਧਿਕਾਰ ਖੇਤਰ ਵਿੱਚ ਨਹੀਂ ਹੈ। ਉਨ੍ਹਾਂ ਨੂੰ ਪੰਜਾਬ ਵਿੱਚ ਭਾਜਪਾ ਦੇ ਹਰ ਘਰ ਤੱਕ ਪਹੁੰਚਣ ਲਈ ਕਿਹਾ ਗਿਆ ਹੈ, ਉਹ ਇਸ ਵਿੱਚ ਲੱਗੇ ਹੋਏ ਹਨ।

Exit mobile version