ਚੰਡੀਗੜ੍ਹ 22 ਅਪ੍ਰੈਲ 2022: ਪੰਜਾਬ ਕਾਂਗਰਸ ਨੂੰ ਅੱਜ ਇਕ ਨਵਾਂ ਰਾਜਾ ਮਿਲ ਚੁੱਕਾ ਹੈ | ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਪੰਜਾਬ ਕਾਂਗਰਸ ਦੇ ਪ੍ਧਾਨ ਵਜੋਂ ਅਹੁਦਾ ਸੰਭਾਲ ਲਿਆ ਹੈ | ਇਸਦੇ ਨਾਲ ਹੀ ਭਾਰਤ ਭੂਸ਼ਣ ਆਸ਼ੂ ਨੇ ਕਾਰਜਕਾਰੀ ਪ੍ਰਧਾਨ ਦਾ ਅਹੁਦਾ ਸੰਭਾਲ ਲਿਆ ਹੈ। ਰਾਜਾ ਵੜਿੰਗ ਨੇ ਪ੍ਰਧਾਨ ਬਣਨ ਤੋਂ ਬਾਅਦ ਪਹਿਲੀ ਵਾਰ ਕੀਤੀ ਪ੍ਰੈੱਸ ਕਾਨਫਰੰਸ ਵਿਚ ਕਿਹਾ ਕਿ ਕਾਂਗਰਸ ਪਾਰਟੀ ਦਾ ਧੰਨਵਾਦੀ ਹਾਂ। ਉਨ੍ਹਾਂ ਕਿਹਾ ਕਿ ਦੇਸ਼ ਦੀ ਅਜ਼ਾਦੀ ਦੇ ਸਮੇਂ ਇਸ ਪਾਰਟੀ ਦੇ ਲੋਕਾਂ ਨੇ ਆਪਣੀਆਂ ਜਾਨਾਂ ਦਿੱਤੀਆਂ।
ਇਸਦੇ ਨਾਲ ਹੀ ਆਪਣੇ ਬਚਪਨ ਬਾਰੇ ਦੱਸਦਿਆਂ ਕਿਹਾ ਕਿ ਮੈਨੂੰ ਬਚਪਨ ਤੋਂ ਹੀ ਰਾਜਨੀਤੀ ਦਾ ਸ਼ੋਕ ਸੀ। ਮੇਰੇ ਮਾਤਾ- ਪਿਤਾ ਛੋਟੇ ਹੁੰਦੇ ਹੀ ਸਵਰਗ-ਵਾਸ ਹੋ ਗਏ ਸਨ। ਉਹ ਸਮਾਂ ਮੈਂ ਆਪਣੀ ਨਾਨੀ ਕੋਲ ਕੱਟਿਆ।ਉਨ੍ਹਾਂ ਕਿਹਾ ਕਿ ਜਿਹੜੀ ਕੁਰਸੀ ਬਾਰੇ ਸੋਚਿਆ ਨਹੀਂ ਸੀ ਉਮੀਦ ਤਾਂ ਸੀ ਪਰ ਇਨੀ ਜਲਦ ਪ੍ਰਧਾਨ ਬਣ ਜਾਣਾ ਨਹੀਂ ਸੀ ਸੋਚਿਆ । ਰਾਜਾ ਵੜਿੰਗ ਨੇ ਕਿਹਾ ਕਿ ਕਾਂਗਰਸ ਪਾਰਟੀ ਕੇਵਲ ਪਾਰਟੀ ਹੀ ਨਹੀਂ ਸੋਚ ਹੈ ਇੱਕ ਵਿਚਾਰ ਹੈ। ਸੋਚ ਅਤੇ ਵਿਚਾਰ ਕਦੀ ਖਤਮ ਨਹੀਂ ਹੁੰਦੇ । ਜ਼ਿੰਦਗੀ ਵਿੱਚ ਤਿੰਨ ਡੀ ਫੋਲੋ ਕੀਤੇ ਜਾਣ । ਕੇਵਲ ਇੱਕ ਵਿਅਕਤੀ ਦੀ ਕਾਂਗਰਸ ਨਹੀਂ ਹੋਵੇਗੀ।
ਇਸਦੇ ਨਾਲ ਹੀ ਰਾਜਾ ਵੜਿੰਗ ਨੇ ਕਿਹਾ ਕਿ ਸਭ ਦੇ ਵਿਚਾਰਾਂ ਨਾਲ ਕਾਂਗਰਸ ਨੂੰ ਮਜਬੂਤ ਬਣਾਵਾਂਗੇ। ਪੰਜਾਬ ਦਾ ਕਿਰਤੀ ਕਿਸਾਨ, ਲੋਕ ਜੋ ਚਾਹੁੰਦੇ ਹੋਣਗੇ ਉਹ ਰਲ ਮਿਲ ਕਿ ਅੱਗੇ ਲੈ ਜਾਵਾਂਗੇ।ਮੁੱਖ ਮੰਤਰੀ ਭਗਵੰਤ ਮਾਨ ਨੂੰ ਵਧਾਈ ਦਿੰਦਿਆਂ ਕਿਹਾ ਕਿ ਲੋਕਾਂ ਤੁਹਾਡੇ ਤੋਂ ਉਮੀਦ ਕਰਦੇ ਹਨ ਕਿ ਨਵੀਂ ਕਿਸਮ ਦਾ ਪੰਜਾਬ ਹੋਵੇ । ਇੱਕ ਮਹੀਨੇ ਦਾ ਸਮਾਂ ਹੋਇਆ ਮੈਂ ਕੋਈ ਸਵਾਲ ਨਹੀਂ ਲਗਾਉਣਾ ਚਾਹੁੰਦਾ ।
ਉਨ੍ਹਾਂ ਕਿਹਾ ਕਿ ਜੋ ਬਦਲਾਵ ਦੀ ਗੱਲ ਕਰਦੇ ਸਨ ਉਸ ਵਿੱਚ ਖੜੋਤ ਆਈ ਹੈ। ਤੁਹਾਡੇ ਤੋਂ ਉਮੀਦ ਕਰਦਾ ਹੈ ਕਿ ਲੋਕਾਂ ਦੀ ਉਮੀਦ ਤੇ ਖਰਾ ਉਤਰੋ । ਨ੍ਹਾਂ ਕਿਹਾ ਕਿ ਸਾਨੂੰ ਆਪਣੇ ਆਪ ਵਿੱਚ ਡਸਿਪਲਨ ਲਿਆਉਮ ਦੀ ਲੋੜ ਹੈ।ਉਨ੍ਹਾਂ ਕਿਹਾ ਕਿ ਸੁਨੀਲ ਜਾਖੜ ਸਾਡੇ ਸਤਿਕਾਰਯੋਗ ਲੀਡਰ ਦੇ ਤੌਰ ਤੇ ਕੰਮ ਕੀਤਾ। ਕਿਸੇ ਨੂੰ ਨੋਟਿਸ ਦਿੱਤਾ ਗਿਆ ਇਹ ਹਾਈਕਮਾਡ ਹੀ ਦੱਸ ਸਕਦੀ ਹੈ।
ਕਾਂਗਰਸ ਵਿੱਚ ਖੁੱਲਾਂ ਮੰਚ ਹੈ ਜੇ ਕੋਈ ਪਾਰਟੀ ਨੂੰ ਕਮਜ਼ੋਰ ਕਰਨ ਵਿੱਚ ਕੰਮ ਕਰੇਗਾ ਤਾਂ ਅਨੁਸ਼ਾਸ਼ਨਿਕ ਕਰਵਾਈ ਜ਼ਰੂਰ ਹੋਏਗੀ। ਰਾਜਾ ਵੜਿੰਗ ਨੇ ਕਿਹਾ ਕਿ ਨਵਜੋਤ ਸਿੱਧੂ ਮੈਨੂੰ ਮਿਲੇ ਅਤੇ ਉਹ ਸਮਾਗਮ ਵਿੱਚ ਨਹੀਂ ਆਏ। ਰਾਜਾ ਵੜਿੰਗ ਨੇ ਕਿਹਾ ਕਿ ਇਕ ਮਹੀਨੇ ਵਿਚ ਪੂਰਾ ਸੰਗਠਨ ਜ਼ਿਲ੍ਹਾ ਪੱਧਰ ਤੇ ਹੋਵੇਗਾ। ਉਨ੍ਹਾਂ ਕਿਹਾ ਕਿ ਕੋਈ ਵਿਅਕਤੀ ਵਿਸੇਸ਼ ਵੱਡ ਨਹੀਂਂ ਪਾਰਟੀ ਵੱਡੀ ਹੈ।ਕੋਈ ਵੀ ਵਿਅਕਤੀ ਵਿਸ਼ੇਸ਼ ਆਪਣੇ ਆਪ ਨੂੰ ਵੱਡਾ ਨਾ ਕਰੇ। ਪਾਰਟੀ ਵੱਡੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਹੁੰਦਿਆਂ ਪੰਜਾਬ ਦਾ ਇਕ ਬੂੰਦ ਪਾਣੀ ਹਰਿਆਣਾ ਨੂੰ ਨਹੀਂ ਜਾਵੇਗਾ।