Site icon TheUnmute.com

ਕਾਂਗਰਸ ਈਵੀਐਮ ਮਸ਼ੀਨਾਂ ਦੀ ਵਰਤੋਂ ਦਾ ਚੁੱਕੇਗੀ ਮੁੱਦਾ, ਦਿੱਲੀ ‘ਚ ਮੀਟਿੰਗ ਜਲਦ

ਈਵੀਐਮ ਮਸ਼ੀਨਾਂ

ਡੀਗੜ੍ਹ 13 ਅਪ੍ਰੈਲ 2022: ਪੰਜ ਰਾਜਾਂ ਵਿੱਚ ਹਾਲ ਹੀ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਸਿਆਸੀ ਪਾਰਟੀਆਂ ਨੇ ਇੱਕ ਵਾਰ ਫਿਰ ਈ.ਵੀ.ਐਮ.ਨੂੰ ਲੈ ਕੇ ਚਰਚਾ ਤੇਜ ਕਰ ਦਿੱਤੀ ਹੈ | ਇਸਦੇ ਚੱਲਦੇ ਮੱਧ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਕਮਲਨਾਥ ਨੇ ਦਾਅਵਾ ਕੀਤਾ ਕਿ ਵਿਰੋਧੀ ਸਿਆਸੀ ਪਾਰਟੀਆਂ ਚੋਣਾਂ ਵਿੱਚ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈਵੀਐਮ) ਦੀ ਵਰਤੋਂ ਵਿਰੁੱਧ ਮੁਹਿੰਮ ਸ਼ੁਰੂ ਕਰਨ ਲਈ ਇਕੱਠੇ ਹੋ ਰਹੀਆਂ ਹਨ।

ਕਮਲਨਾਥ ਨੇ ਕਿਹਾ ਕਿ ਅਮਰੀਕਾ, ਜਾਪਾਨ, ਯੂਰਪੀ ਦੇਸ਼ਾਂ ਸਮੇਤ ਕੋਈ ਵੀ ਵਿਕਸਤ ਦੇਸ਼ ਈਵੀਐਮ ਦੀ ਵਰਤੋਂ ਨਹੀਂ ਕਰਦਾ। 2018 ਦੀ ਸੰਸਦੀ ਚੋਣ ਜਿੱਤਣ ਵਾਲੇ ਕਾਂਗਰਸੀ ਆਗੂ ਨੇ ਕਿਹਾ ਕਿ ਇਨ੍ਹਾਂ ਦੇਸ਼ਾਂ ਨੇ ਬੈਲਟ ਪੇਪਰਾਂ ਰਾਹੀਂ ਵੋਟਿੰਗ ਮੁੜ ਸ਼ੁਰੂ ਕਰਨ ਲਈ ਆਪਣੇ ਕਾਨੂੰਨ ਵਿੱਚ ਸੋਧ ਕੀਤੀ ਹੈ।

ਕਮਲਨਾਥ ਨੇ ਕਿਹਾ ਕਿ ਭਾਰਤ ‘ਚ ਅਸੀਂ ਲੰਬੇ ਸਮੇਂ ਤੋਂ ਈਵੀਐੱਮ ਦੀ ਦੁਰਵਰਤੋਂ ਕਰਕੇ ਵੋਟਾਂ ਦੀ ਚੋਰੀ ‘ਤੇ ਸਵਾਲ ਉਠਾਉਂਦੇ ਆ ਰਹੇ ਹਾਂ। ਅੱਠ ਮਹੀਨੇ ਪਹਿਲਾਂ ਰਾਜਧਾਨੀ ਦਿੱਲੀ ਵਿੱਚ ਮੀਟਿੰਗ ਹੋਈ ਸੀ ਅਤੇ ਸਿਖਰਲੀ ਲੀਡਰਸ਼ਿਪ ਨੇ ਤੱਥਾਂ ਸਮੇਤ ਇਸ ਖ਼ਿਲਾਫ਼ ਸੰਘਰਸ਼ ਕਰਨ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਹੁਣ ਕਾਂਗਰਸ, ਸਮਾਜਵਾਦੀ ਪਾਰਟੀ, ਟੀਐਮਸੀ, ਟੀਡੀਪੀ, ਐਨਸੀਪੀ ਅਤੇ ਹੋਰ ਸਿਆਸੀ ਪਾਰਟੀਆਂ ਨੇ ਲੋਕ ਪ੍ਰਤੀਨਿਧਤਾ ਕਾਨੂੰਨ ਦੀਆਂ ਵਿਵਸਥਾਵਾਂ ਨੂੰ ਚੁਣੌਤੀ ਦੇਣ ਦਾ ਫੈਸਲਾ ਕੀਤਾ ਹੈ |

ਪਟੀਸ਼ਨ 2019 ‘ਚ ਸੁਪਰੀਮ ਕੋਰਟ ‘ਚ ਦਾਇਰ ਕੀਤੀ ਗਈ

ਸਾਲ 2019 ਵਿੱਚ, ਟੀਡੀਪੀ ਮੁਖੀ ਚੰਦਰਬਾਬੂ ਨਾਇਡੂ ਨੇ ਈਵੀਐਮ ਵਿਰੁੱਧ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ, ਜਿਸ ਨੂੰ ਅਦਾਲਤ ਨੇ ਰੱਦ ਕਰ ਦਿੱਤਾ ਸੀ। ਹੁਣ ਸੁਪਰੀਮ ਕੋਰਟ ਵਿੱਚ ਇੱਕ ਹੋਰ ਜਨਹਿੱਤ ਪਟੀਸ਼ਨ ਦਾਇਰ ਕੀਤੀ ਗਈ ਹੈ, ਜੋ ਅਜੇ ਪੈਂਡਿੰਗ ਹੈ। ਉਨ੍ਹਾਂ ਨੇ ਕਿਹਾ ਕਿ ਉਸ ਨੇ ਈਵੀਐਮ ਤੋਂ ਵੋਟਾਂ ਦੀ ਚੋਰੀ ਦੇ ਮਾਮਲੇ ਨੂੰ ਭਾਜਪਾ ਵਿਰੁੱਧ ਮਜ਼ਬੂਤ ​​ਕਰਨ ਲਈ ਖੋਜ ਪੂਰੀ ਕਰ ਲਈ ਹੈ।

Exit mobile version