Site icon TheUnmute.com

Congress: ਕਾਂਗਰਸ ਵੱਲੋਂ ਹਰਿਆਣਾ ਵਿਧਾਨ ਸਭਾ ਚੋਣਾਂ ਲਈ ਚੋਣ ਮਨੋਰਥ ਪੱਤਰ ਜਾਰੀ, ਕੀਤੇ ਇਹ ਵੱਡੇ ਵਾਅਦੇ

Congress

ਚੰਡੀਗੜ੍ਹ, 18 ਸਤੰਬਰ, 2024: ਕਾਂਗਰਸ (Congress) ਪ੍ਰਧਾਨ ਮਲਿਕਾਰਜੁਨ ਖੜਗੇ ਨੇ ਅੱਜ ਦਿੱਲੀ ਵਿਖੇ ਏਆਈਸੀਸੀ ਹੈੱਡਕੁਆਰਟਰ ‘ਚ ਹਰਿਆਣਾ ਵਿਧਾਨ ਸਭਾ ਚੋਣਾਂ ਲਈ ਆਪਣਾ ਚੋਣ ਮਨੋਰਥ ਪੱਤਰ ਜਾਰੀ ਕੀਤਾ ਹੈ। ਇਸ ਦੌਰਾਨ ਕਾਂਗਰਸ (Congress) ਦੇ ਜਨਰਲ ਸਕੱਤਰ ਕੇਸੀ ਵੇਣੂਗੋਪਾਲ, ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੂਪੇਂਦਰ ਸਿੰਘ ਹੁੱਡਾ, ਹਰਿਆਣਾ ਕਾਂਗਰਸ ਪ੍ਰਧਾਨ ਉਦੈ ਭਾਨ ਵੀ ਮੌਜੂਦ ਸਨ। ਕਾਂਗਰਸ ਨੇ ਆਪਣੇ ਚੋਣ ਮਨੋਰਥ ਪੱਤਰ ‘ਚ ਹੇਠ ਲਿਖੇ ਵਾਅਦੇ ਕੀਤੇ ਹਨ |

ਸਰਕਾਰੀ ਵਿਭਾਗਾਂ ‘ਚ 2 ਲੱਖ ਪੱਕੀ ਭਰਤੀਆਂ
ਹਰਿਆਣਾ ਨੂੰ ਨਸ਼ਾ ਮੁਕਤ ਬਣਾਵਾਂਗੇ
ਸਮੱਗਲਰਾਂ ‘ਤੇ ਸ਼ਿਕੰਜਾ ਕੱਸਿਆ ਜਾਵੇਗਾ
25 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ (ਚਿਰੰਜੀਵੀ ਸਕੀਮ)
300 ਯੂਨਿਟ ਮੁਫਤ ਬਿਜਲੀ
ਮੁਫਤ ਪਲਾਟ ਅਤੇ 100-100 ਗਜ਼ ਦੇ ਪੱਕੇ ਮਕਾਨ ਦੇਣ ਦੀ ਯੋਜਨਾ
ਕਿਸਾਨਾਂ ਨੂੰ ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ
ਹਰਿਆਣਾ ਦੀਆ ਸਾਰੀਆਂ ਬੀਬੀਆਂ (18-60 ਸਾਲ ਦੀ ਉਮਰ) ਨੂੰ 2000 ਰੁਪਏ ਪ੍ਰਤੀ ਮਹੀਨਾ
500 ਰੁਪਏ ਵਿੱਚ ਗੈਸ ਸਿਲੰਡਰ
ਬਜ਼ੁਰਗਾਂ, ਅੰਗਹੀਣਾਂ ਅਤੇ ਵਿਧਵਾਵਾਂ ਨੂੰ 6000 ਪੈਨਸ਼ਨ
ਕਰਮਚਾਰੀਆਂ ਨੂੰ ਓ.ਪੀ.ਐਸ
ਕਿਸਾਨਾਂ ਨੂੰ ਤੁਰੰਤ ਮੁਆਵਜ਼ੇ ਦੀ ਵਿਵਸਥਾ ਕੀਤੀ ਜਾਵੇ
OBC ਦੀ ਕ੍ਰੀਮੀ ਲੇਅਰ ਸੀਮਾ ਵਧਾ ਕੇ 10 ਲੱਖ ਕਰਨਾ
ਜਾਤੀ ਸਰਵੇਖਣ

Exit mobile version