Site icon TheUnmute.com

11 ਫਰਵਰੀ ਨੂੰ ਸਮਰਾਲਾ ਆਉਣਗੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ

Congress

ਅੰਮ੍ਰਿਤਸਰ, 29 ਜਨਵਰੀ 2024: ਅੱਜ ਅੰਮ੍ਰਿਤਸਰ ਦੇ ਵਿੱਚ ਕਾਂਗਰਸ (Congress)  ਵੱਲੋਂ ਲੋਕ ਸਭਾ ਚੋਣਾਂ ਨੂੰ ਲੈ ਕੇ ਅੰਮ੍ਰਿਤਸਰ ਦੇ 9 ਵਿਧਾਨ ਸਭਾ ਹਲਕਿਆਂ ਦੇ ਕਾਂਗਰਸੀ ਆਗੂਆਂ ਅਤੇ ਵਰਕਰਾਂ ਦੇ ਨਾਲ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪੰਜਾਬ ਇੰਚਾਰਜ ਦਵਿੰਦਰ ਯਾਦਵ ਨੇ ਬੈਠਕ ਕੀਤੀ ਅਤੇ ਇਸ ਬੈਠਕ ਦੇ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਖਾਸ ਤੌਰ ‘ਤੇ ਪਹੁੰਚੇ |

ਉੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਅੱਜ ਲੋਕ ਸਭਾ ਚੋਣਾਂ ਨੂੰ ਲੈ ਕੇ ਅੰਮ੍ਰਿਤਸਰ ਦੇ 9 ਹਲਕਿਆਂ ਦੇ ਵਰਕਰਾਂ ਨਾਲ ਦਵਿੰਦਰ ਯਾਦਵ ਵੱਲੋਂ ਬੈਠਕ ਕੀਤੀ ਗਈ ਹੈ। ਉਹਨਾਂ ਨੇ ਕਿਹਾ ਕਿ ਲੋਕ ਸਭਾ ਚੋਣਾਂ ਵਿੱਚ ਜਿੱਤ ਨੂੰ ਪੱਕਿਆਂ ਕਰਨ ਦੇ ਲਈ 11 ਫਰਵਰੀ ਨੂੰ ਕਾਂਗਰਸ ਦੇ ਪ੍ਰਧਾਨ ਮਲਿਕਾਰਜੁਨ ਖੜਗੇ ਵੀ ਪੰਜਾਬ ਸਮਰਾਲੇ ਵਿੱਚ ਪਹੁੰਚ ਰਹੇ ਹਨ, ਜਿੱਥੇ ਉਹਨਾਂ ਵੱਲੋਂ ਕਾਂਗਰਸ ਦੇ ਵੱਖ-ਵੱਖ ਵਿੰਗ ਤੇ ਬਲਾਕਾਂ ਦੇ ਪ੍ਰਧਾਨਾਂ ਦੇ ਨਾਲ ਬੈਠਕ ਕੀਤੀ ਜਾਵੇਗੀ |

ਉਹਨਾਂ ਨੇ ਕਿਹਾ ਕਿ ਜੋ ਇਸ ਬੈਠਕ ਵਿੱਚ ਹੰਗਾਮੇ ਦੀ ਗੱਲ ਕੀਤੀ ਜਾ ਰਹੀ ਹੈ ਕਿਸੇ ਵੀ ਤਰੀਕੇ ਦਾ ਹੰਗਾਮਾ ਇਸ ਬੈਠਕ ਵਿੱਚ ਨਹੀਂ ਹੋਇਆ ਸਿਰਫ ਵਰਕਰਾਂ ਨੇ ਆਪਣੀ ਗੱਲ ਰੱਖੀ ਹੈ ਅਤੇ ਉਸਨੂੰ ਹੰਗਾਮੇ ਦਾ ਰੂਪ ਦਿੱਤਾ ਜਾ ਰਿਹਾ | ਉਨ੍ਹਾਂ ਕਿਹਾ ਕਿ ਅਜਿਹੀ ਕੋਈ ਵੀ ਗੱਲਬਾਤ ਨਹੀਂ ਹੋਈ |

ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਨੂੰ ਸੱਦਾ ਜ਼ਰੂਰ ਭੇਜਿਆ ਗਿਆ ਸੀ ਲੇਕਿਨ ਨਵਜੋਤ ਸਿੰਘ ਸਿੱਧੂ ਇੱਥੇ ਹਾਜ਼ਰ ਕਿਉਂ ਨਹੀਂ ਹੋਏ ਇਸ ਦਾ ਸਪੱਸਟ ਜਵਾਬ ਨਵਜੋਤ ਸਿੰਘ ਸਿੱਧੂ ਖੁਦ ਹੀ ਦੇ ਸਕਦੇ ਹਨ | ਉਹਨਾਂ ਕਿਹਾ ਕਿ ਜੋ ਕਿਸਾਨਾਂ ਵੱਲੋਂ 13 ਫਰਵਰੀ ਤੋਂ ਦੁਬਾਰਾ ਤੋਂ ਮੋਰਚਾ ਲਗਾਇਆ ਜਾ ਰਿਹਾ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਗਈਆਂ, ਇਸ ਲਈ ਕਿਸਾਨ ਦੁਬਾਰਾ ਧਰਨੇ ‘ਤੇ ਉਤਰ ਰਹੇ ਹਨ |

ਉਨ੍ਹਾਂ ਕਿਹਾ ਕਿ ਕਾਂਗਰਸ (Congress) ਪਹਿਲਾਂ ਵੀ ਕਿਸਾਨਾਂ ਦੇ ਨਾਲ ਸੀ ਅਤੇ ਹੁਣ ਵੀ ਕਿਸਾਨਾਂ ਦੇ ਨਾਲ ਹੈ | | ਕਾਂਗਰਸ ਹਰ ਪੱਖੋਂ ਕਿਸਾਨਾਂ ਦੀ ਮੱਦਦ ਜ਼ਰੂਰ ਕਰੇਗੀ। ਉਨ੍ਹਾਂ ਨੇ ਕਿਹਾ ਕਿ ਜੋ ਰਾਮ ਮੰਦਿਰ ਨੂੰ ਲੈ ਕੇ ਰਾਜਨੀਤੀ ਕੀਤੀ ਜਾ ਰਹੀ ਹੈ ਸ੍ਰੀ ਰਾਮ ਭਗਵਾਨ ਕਿਸੇ ਇੱਕ ਧਰਮ ਜਾਂ ਇੱਕ ਪਾਰਟੀ ਦੇ ਨਹੀਂ ਸ੍ਰੀ ਰਾਮ ਭਗਵਾਨ ਸਭ ਦੇ ਸਾਂਝੇ ਹਨ ਅਤੇ ਰਾਮ ਮੰਦਰ ‘ਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ |

Exit mobile version