Site icon TheUnmute.com

ਭਾਰਤ ਜੋੜੋ ਯਾਤਰਾ ਦਾ ਪੰਜਾਬ ‘ਚ ਅੱਜ ਆਖ਼ਰੀ ਦਿਨ, ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਹੋਣਗੇ ਸ਼ਾਮਲ

Bharat Jodo Yatra

ਚੰਡੀਗੜ੍ਹ 19 ਜਨਵਰੀ 2023: ਪੰਜਾਬ ਵਿੱਚ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ (Bharat Jodo Yatra) ਦਾ ਅੱਜ ਆਖ਼ਰੀ ਦਿਨ ਹੈ । ਇਹ ਯਾਤਰਾ ਬੁੱਧਵਾਰ ਨੂੰ ਹਿਮਾਚਲ ਲਈ ਗਈ ਸੀ। ਉਥੋਂ ਇਹ ਫਿਰ ਰਾਤ ਨੂੰ ਹੀ ਪੰਜਾਬ ਵਿੱਚ ਦਾਖ਼ਲ ਹੋ ਗਈ ਹੈ। ਯਾਤਰਾ ਨੇ ਪਠਾਨਕੋਟ ਦੀ ਸ਼ਾਹ ਕਾਲੋਨੀ ਵਿਖੇ ਰਾਤ ਦਾ ਠਹਿਰਾਅ ਕੀਤਾ ਅਤੇ ਅੱਜ ਦੁਪਹਿਰ 1 ਵਜੇ ਰਾਹੁਲ ਗਾਂਧੀ ਪਠਾਨਕੋਟ ਦੇ ਸਰਨਾ ਵਿਖੇ ਜਨ ਸਭਾ ਨੂੰ ਸੰਬੋਧਨ ਕਰਨ ਜਾ ਰਹੇ ਹਨ। ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮਲਿਕਾਰਜੁਨ ਖੜਗੇ ਵੀ ਇੱਥੇ ਮੌਜੂਦ ਰਹਿਣਗੇ।

ਜਨ ਸਭਾ ਤੋਂ ਬਾਅਦ ਇਹ ਯਾਤਰਾ ਜੰਮੂ-ਕਸ਼ਮੀਰ ‘ਚ ਪ੍ਰਵੇਸ਼ ਕਰੇਗੀ। ਜਿੱਥੇ ਝੰਡੇ ਦੀ ਰਸਮ ਹੋਵੇਗੀ। ਜਿੱਥੇ ਪੰਜਾਬ ਦੇ ਆਗੂ ਜੰਮੂ-ਕਸ਼ਮੀਰ ਦੇ ਕਾਂਗਰਸੀ ਆਗੂਆਂ ਨੂੰ ਝੰਡਾ ਸੌਂਪਣਗੇ। ਜੰਮੂ-ਕਸ਼ਮੀਰ ‘ਚ ਇਹ ਯਾਤਰਾ ਰਾਖ ਜ਼ਫਰ ਤੱਕ ਜਾਵੇਗੀ। ਜੰਮੂ-ਕਸ਼ਮੀਰ ‘ਭਾਰਤ ਜੋੜੋ ਯਾਤਰਾ’ (Bharat Jodo Yatra)  ਦਾ ਆਖਰੀ ਪੜਾਅ ਹੈ ਅਤੇ ਇਹ ਮਹਾਤਮਾ ਗਾਂਧੀ ਦੀ ਬਰਸੀ ‘ਤੇ 30 ਜਨਵਰੀ ਨੂੰ ਸਮਾਪਤ ਹੋਵੇਗੀ।

ਜਿਕਰਯੋਗ ਹੈ ਕਿ ਭਾਰਤ ਜੋੜੋ ਯਾਤਰਾ 11 ਜਨਵਰੀ ਨੂੰ ਪੰਜਾਬ ਵਿੱਚ ਦਾਖ਼ਲ ਹੋਈ ਸੀ ਪਰ ਪੰਜਾਬ ਵਿੱਚ ਦਾਖ਼ਲ ਹੋਣ ਤੋਂ ਇੱਕ ਦਿਨ ਪਹਿਲਾਂ 10 ਨਵੰਬਰ ਨੂੰ ਰਾਹੁਲ ਗਾਂਧੀ ਹਰਿਮੰਦਰ ਸਾਹਿਬ ਮੱਥਾ ਟੇਕਣ ਪਹੁੰਚੇ। 13 ਜਨਵਰੀ ਨੂੰ ਲੋਹੜੀ ਕਾਰਨ ਯਾਤਰਾ ਰੱਦ ਕਰ ਦਿੱਤੀ ਗਈ ਸੀ। ਜਲੰਧਰ ਤੋਂ ਸੰਸਦ ਮੈਂਬਰ ਸੰਤੋਖ ਚੌਧਰੀ ਦਾ 14 ਜਨਵਰੀ ਨੂੰ ਯਾਤਰਾ ਦੌਰਾਨ ਦਿਹਾਂਤ ਹੋ ਗਿਆ ਸੀ। ਜਿਸ ਤੋਂ ਬਾਅਦ ਯਾਤਰਾ 24 ਘੰਟਿਆਂ ਲਈ ਰੱਦ ਕਰ ਦਿੱਤੀ ਗਈ ਸੀ ।

Exit mobile version