Congress President Election

Congress President Election: ਕਾਂਗਰਸ ਪ੍ਰਧਾਨ ਚੋਣ ਦੀ ਦੌੜ ‘ਚ ਉਤਰੇ ਤਿੰਨ ਦਿੱਗਜ਼ ਨੇਤਾ

ਚੰਡੀਗੜ੍ਹ 30 ਸਤੰਬਰ 2022: ਕਾਂਗਰਸ ‘ਚ ਸ਼ੁੱਕਰਵਾਰ ਨੂੰ ਕਾਂਗਰਸ ਪ੍ਰਧਾਨ ਦੀ ਚੋਣ (Congress President Election) ਲਈ ਤਿੰਨ ਨਾਮਜ਼ਦਗੀਆਂ ਦਾਖ਼ਲ ਹੋਈਆਂ ਹਨ । ਪਹਿਲੀ ਨਾਮਜ਼ਦਗੀ ਸ਼ਸ਼ੀ ਥਰੂਰ ਦੁਆਰਾ, ਦੂਜੀ ਨਾਮਜ਼ਦਗੀ ਝਾਰਖੰਡ ਤੋਂ ਕਾਂਗਰਸ ਨੇਤਾ ਕੇਐਨ ਤ੍ਰਿਪਾਠੀ (KN Tripathi) ਦੁਆਰਾ ਅਤੇ ਤੀਜੀ ਮੱਲਿਕਾਰਜੁਨ ਖੜਗੇ (Mallikarjun Kharge) ਦੁਆਰਾ ਦਾਖਲ ਕੀਤੀ ਗਈ ਸੀ। ਇਸ ਨਾਲ ਇਹ ਤੈਅ ਹੋ ਗਿਆ ਹੈ ਕਿ ਅਗਲਾ ਪ੍ਰਧਾਨ ਗੈਰ-ਗਾਂਧੀ ਹੋਵੇਗਾ।

ਨਾਮਜ਼ਦਗੀ ਭਰਨ ਸਮੇਂ ਸ਼ਸ਼ੀ ਥਰੂਰ (Shashi Tharoor) ਅਤੇ ਤ੍ਰਿਪਾਠੀ ਦੇ ਸਮਰਥਕਾਂ ‘ਚ ਥੋੜ੍ਹੇ ਜਿਹੇ ਨੇਤਾ ਸਨ ਪਰ ਮਲਿਕਾਰਜੁਨ ਖੜਗੇ, ਜਿਨ੍ਹਾਂ ਨੂੰ ਗਾਂਧੀ ਪਰਿਵਾਰ ਦੀ ਪਸੰਦ ਕਿਹਾ ਜਾਂਦਾ ਹੈ, ਉਨ੍ਹਾਂ ਦੇ ਸਮਰਥਕਾਂ ਦੀ ਸੂਚੀ ‘ਚ 30 ਵੱਡੇ ਨੇਤਾਵਾਂ ਦੇ ਨਾਂ ਸ਼ਾਮਲ ਹਨ। ਇਨ੍ਹਾਂ ਵਿੱਚ ਜੀ-23 ਦੇ ਵੱਡੇ ਚਿਹਰੇ ਆਨੰਦ ਸ਼ਰਮਾ ਅਤੇ ਮਨੀਸ਼ ਤਿਵਾੜੀ ਸ਼ਾਮਲ ਹਨ।

ਕਾਂਗਰਸ ਹਾਈਕਮਾਨ ਅਤੇ ਚੋਟੀ ਦੇ ਨੇਤਾਵਾਂ ਦੇ ਸਮਰਥਨ ਨਾਲ ਖੜਗੇ ਦੇ ਪ੍ਰਧਾਨ ਬਣਨ ਦੀ ਉਮੀਦ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਬਾਬੂ ਜਗਜੀਵਨ ਰਾਮ ਤੋਂ ਬਾਅਦ ਖੜਗੇ ਦੂਜੇ ਦਲਿਤ ਪ੍ਰਧਾਨ ਬਣ ਜਾਣਗੇ। ਜਗਜੀਵਨ ਰਾਮ 1970-71 ਵਿੱਚ ਕਾਂਗਰਸ ਦੇ ਪ੍ਰਧਾਨ ਰਹੇ ਸਨ ।

Scroll to Top