July 3, 2024 1:29 am

ਅਕਾਲੀ ਦਲ ਵਲੋਂ ਲਗਾਏ ਦੋਸ਼ਾਂ ਨੂੰ ਲੈ ਕੇ ਕਾਂਗਰਸੀ ਵਿਧਾਇਕ ਪਿੰਕੀ ਨੇ ਦਿੱਤਾ ਇਹ ਜਵਾਬ

ਫਿਰੋਜ਼ਪੁਰ; ਫਿਰੋਜ਼ਪੁਰ ਵਿਚ ਅੱਜ ਅਕਾਲੀ ਦਲ ਦੇ ਉਮੀਦਵਾਰ ਵਰਦੇਵ ਸਿੰਘ ਨੋਨੀ ਮਾਨ ਦੀ ਗੱਡੀ ‘ਤੇ ਹੋਏ ਹਮਲੇ ਤੋਂ ਬਾਅਦ ਅਕਾਲੀ ਦੱਲ ਨੇ ਉੱਥੇ ਦੇ ਕਾਂਗਰਸ ਵਿਧਾਇਕ ਪਰਮਿੰਦਰ ਸਿੰਘ ਪਿੰਕੀ ‘ਤੇ ਹਮਲੇ ਦੇ ਦੋਸ਼ ਲਗਾਏ ਹਨ, ਉਨ੍ਹਾਂ ਨੇ ਵਿਧਾਇਕ ਪਿੰਕੀ ਖਿਲਾਫ ਕੇਸ ਦਰਜ਼ ਕਰਨ ਦੀ ਮੰਗ ਕੀਤੀ ਹੈ, ਅਕਾਲੀ ਦਲ ਨੇ ਕਿਹਾ ਕਿ ਅਕਾਲੀ ਦਲ ਨੇ ਉਨ੍ਹਾਂ ਤੇ ਜੋ ਵੀ ਦੋਸ਼ ਲਗਾਏ ਹਨ, ਉਹ ਸਭ ਬੇਬੁਨਿਆਦੀ ਹਨ, ਪਿੰਕੀ ਨੇ ਕਿਹਾ ਕਿ ਮੈ ਉਨ੍ਹਾਂ ਤੇ ਕੋਈ ਹਮਲਾ ਨਹੀਂ ਕਰਵਾਇਆ, ਉਨ੍ਹਾਂ ਨੇ ਕਿਹਾ ਕਿ ਮੇਰੇ ਤੇ ਲਗਾਏ ਗਈ ਦੋਸ਼ ਝੂਠੇ ਹਨ,
ਜਿਕਰਯੋਗ ਹਵਾ ਕਿ ਫਿਰੋਜ਼ਪੁਰ ਵਿਚ ਅੱਜ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਪ੍ਰੋਗਰਾਮ ਦੇ ਬਾਅਦ ਅਕਾਲੀ ਦਲ ਦੇ ਉਮੀਦਵਾਰ ਵਰਦੇਵ ਸਿੰਘ ਨੋਨੀ ਮਾਨ ਦੀ ਗੱਡੀ ‘ਤੇ ਕੁਝ ਹਮਲਾਵਾਰਾਂ ਵਲੋਂ ਜਾਨਲੇਵਾ ਹਮਲਾ ਕੀਤਾ ਗਿਆ ਸੀ, ਵਰਦੇਵ ਸਿੰਘ ਦੀ ਗੱਡੀ ਤੇ ਹਥਿੜਬੰਦੀ ਲੋਕਾਂ ਨੇ ਫਾਇਰਿੰਗ ਵੀ ਕੀਤੀ, ਜਿਸ ਦੌਰਾਨ ਨੋਨੀ ਮਾਨ ਬਾਲ-ਬਾਲ ਬਚ ਗਈ, ਇਸ ਦੇ ਬਾਅਦ ਹਰਸਿਮਰਤ ਕੌਰ ਬਾਦਲ ਐੱਸ.ਐੱਸ.ਪੀ. ਦਫਤਰ ਫਿਰੋਜ਼ਪੁਰ ਵਿਚ ਪਹੁੰਚੇ, ਜਿਸ ਦੌਰਾਨ ਉਨ੍ਹਾਂ ਨੇ ਮੰਗ ਕੀਤੀ ਕਿ ਨੋਨੀ ‘ਤੇ ਜਾਨਲੇਵਾ ਹਮਲਾ ਕਰਨ ਵਾਲੇ ਤੇ ਪੁਲਸ ਕਰਮਚਾਰੀਆਂ ਦੀ ਵਰਦੀ ਫਾੜਨ ਵਾਲੇ ਲੋਕਾਂ ਖਿਲਾਫ ਤੁਰੰਤ ਮੁਕਦਮਾ ਦਰਜ਼ ਕਰ ਕੇ ਉਨ੍ਹਾਂ ਨੂੰ ਗਿਰਫ਼ਤਾਰ ਕੀਤਾ ਜਾਵੇ,