ਅੰਮ੍ਰਿਤਸਰ, 08 ਅਪ੍ਰੈਲ 2023: ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਅੱਜ ਅੰਮ੍ਰਿਤਸਰ ਪਹੁੰਚੇ ਅਤੇ ਉਹਨਾਂ ਦੇ ਅੰਮ੍ਰਿਤਸਰ ਆਮਦ ‘ਤੇ ਭਾਰੀ ਗਿਣਤੀ ਵਿੱਚ ਵਰਕਰਾਂ ਦਾ ਇਕੱਠ ਦੇਖਣ ਨੂੰ ਮਿਲਿਆ | ਉਥੇ ਹੀ ਸਾਬਕਾ ਵਿਧਾਇਕ ਸੁਨੀਲ ਦੱਤੀ (Sunil Dutti) ਵੀ ਪਹੁੰਚੇ ਅਤੇ ਸੁਨੀਲ ਦੱਤੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਇੱਕ ਸੱਚਾ ਤੇ ਇਮਾਨਦਾਰ ਲੀਡਰ ਅਤੇ ਸੱਚੇ ਤੇ ਇਮਾਨਦਾਰ ਲੀਡਰ ਦੇ ਆਉਣ ਦਾ ਇੰਤਜ਼ਾਰ ਵਰਕਰ ਦੋ ਘੰਟੇ ਤੋਂ ਕਰ ਰਹੇ ਸਨ |
ਉਨ੍ਹਾਂ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਅਤੇ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਪ੍ਰਤਾਪ ਸਿੰਘ ਬਾਜਵਾ ਸਭ ਮਿਲ ਕੇ ਚੱਲਣਗੇ ਅਤੇ 2024 ਦੀਆਂ ਚੋਣਾਂ ਵਿੱਚ ਵੱਡੀ ਜਿੱਤ ਪ੍ਰਾਪਤ ਕਰਨਗੇ | ਉਨਾਂ ਨੇ ਕਿਹਾ ਕਿ ਜਲੰਧਰ ਵਿੱਚ ਜ਼ਿਮਨੀ ਚੋਣਾਂ ਹੋ ਰਹੀਆਂ ਹਨ ਉਸ ਵਿੱਚ ਕਾਂਗਰਸ ਦਾ ਉਮੀਦਵਾਰ ਕਾਫੀ ਮਜ਼ਬੂਤ ਉਮੀਦਵਾਰ ਹੈ ਅਤੇ ਸਾਨੂੰ ਆਸ ਹੈ ਕਿ ਅਸੀਂ ਦੋ ਲੱਖ ਦੇ ਵੋਟਾਂ ਨਾਲ ਜਿੱਤ ਪ੍ਰਾਪਤ ਕਰਾਂਗੇ ਹੈ |
ਉਨ੍ਹਾਂ (Sunil Dutti) ਨੇ ਕਿਹਾ ਕਿ ਜੋ ਕਾਂਗਰਸੀ ਨੇਤਾ ਇਕ-ਦੂਜੇ ‘ਤੇ ਸੋਸ਼ਲ ਮੀਡੀਆ ਜਾਂ ਨਿਊਜ਼ ਚੈਨਲਾਂ ਦੇ ਉਪਰ ਇਲਜਾਮ ਲਗਾ ਰਹੇ ਹਨ ਅਜਿਹਾ ਨਹੀਂ ਕਰਨਾ ਚਾਹੀਦਾ ਸਭ ਨੂੰ ਇੱਕ ਕਮਰੇ ਵਿੱਚ ਬੈਠ ਕੇ ਜਾਂ ਟੇਬਲ ਟਾਕ ਕਰਕੇ ਆਪਸੀ ਝਗੜੇ ਖ਼ਤਮ ਕਰਨੇ ਚਾਹੀਦੇ ਹਨ, ਇਸ ਨੂੰ ਮੀਡੀਆ ਵਿੱਚ ਜੱਗ ਜ਼ਾਹਰ ਨਹੀਂ ਕਰਨਾ ਚਾਹੀਦਾ |
ਉਨ੍ਹਾਂ ਕਿਹਾ ਕਿ ਜੋ ਵੱਖ-ਵੱਖ ਨਿਊਜ ਚੈਨਲਾਂ ਨੂੰ ਪੰਜਾਬ ਸਰਕਾਰ ਵੱਲੋਂ ਬੰਦ ਕੀਤਾ ਜਾ ਰਿਹਾ ਹੈ ਇਹ ਪੰਜਾਬ ਸਰਕਾਰ ਦੀ ਬਦਲਾਅ ਵਾਲੀ ਰਾਜਨੀਤੀ ਲੋਕਾਂ ਨੂੰ ਅਤੇ ਨਿਊਜ਼ ਚੈਨਲ ਵਾਲਿਆਂ ਨੂੰ ਹੁਣ ਤੱਕ ਸਮਝ ਲੈਣਾ ਚਾਹੀਦਾ ਹੈ | ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਤਾਰੀਫ਼ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿੱਚ ਵਧੀਆ ਮੁੱਖ ਮੰਤਰੀ ਹੈ | ਭਗਵੰਤ ਮਾਨ ਦੇ ਅਜੇ ਚਾਰ ਸਾਲ ਦਾ ਕਾਰਜਕਾਲ ਬਾਕੀ ਹੈ | ਭਗਵੰਤ ਸਿੰਘ ਮਾਨ ਨੂੰ ਪੰਜਾਬ ਦੇ ਭਲੇ ਲਈ ਕੰਮ ਕਰਨੇ ਚਾਹੀਦੇ ਹਨ, ਨਹੀਂ ਤਾਂ ਲੋਕ ਬਦਲਾਅ ਲਿਆਉਣ ਲੱਗੇ ਇੱਕ ਮਿੰਟ ਨਹੀਂ ਲਾਉਂਦੇ |