Site icon TheUnmute.com

ਕਾਂਗਰਸ ਆਗੂ ਅਜੇ ਮਾਕਨ ਭਾਜਪਾ ਦੀ ਭੇਜੀ ਸਕ੍ਰਿਪਟ ਪੜ੍ਹਦੇ ਹਨ, ਪਾਰਟੀ ਕਰੇ ਕਾਰਵਾਈ: MP ਸੰਜੇ ਸਿੰਘ

MP Sanjay Singh

ਦਿੱਲੀ , 26 ਦਸੰਬਰ 2024: ਅਗਲੇ ਸਾਲ ਦਿੱਲੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਮਾਹੌਲ ਭਖਿਆ ਹੋਇਆ ਹੈ | ਇਨ੍ਹਾਂ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ (ਆਪ) ਅਤੇ ਕਾਂਗਰਸ ਵਿਚਾਲੇ ਦਰਾਰ ਪੈਂਦੀ ਨਜ਼ਰ ਆ ਰਹੀ ਹੈ | ਆਮ ਆਦਮੀ ਪਾਰਟੀ ਨੇ ਕਾਂਗਰਸ ਤੋਂ ਅਜੇ ਮਾਕਨ ਖ਼ਿਲਾਫ ਕਾਰਵਾਈ ਦੀ ਮੰਗ ਕੀਤੀ ਹੈ।

‘ਆਪ’ ਆਗੂ ਸੰਜੇ ਸਿੰਘ ਨੇ ਕਿਹਾ ਕਿ ਦਿੱਲੀ ਚੋਣਾਂ ‘ਚ ਭਾਜਪਾ ਦੀ ਜਿੱਤ ਯਕੀਨੀ ਬਣਾਉਣ ਲਈ ਕਾਂਗਰਸ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਭਾਜਪਾ ਕਾਂਗਰਸ ਨੂੰ ਫੰਡ ਦੇ ਰਹੀ ਹੈ। ਅਜੇ ਮਾਕਨ ਭਾਜਪਾ ਦੀ ਦਿੱਤੀ ਸਕ੍ਰਿਪਟ ਪੜ੍ਹਦੇ ਹਨ। ਅਜੈ ਮਾਕਨ ਨੇ ਅਰਵਿੰਦ ਕੇਜਰੀਵਾਲ ਨੂੰ ਐਂਟੀ ਨੈਸ਼ਨਲ ਕਿਹਾ, ਪਾਰਟੀ ਨੂੰ 24 ਘੰਟਿਆਂ ਦੇ ਅੰਦਰ ਉਨ੍ਹਾਂ ਖ਼ਿਲਾਫ ਕਾਰਵਾਈ ਕਰਨ ਲਈ ਕਿਹਾ।

ਸੰਜੇ ਸਿੰਘ (MP Sanjay Singh) ਨੇ ਕਿਹਾ ਕਿ ਕਾਂਗਰਸ ਨੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ। ਕਾਂਗਰਸ ਹਾਈਕਮਾਂਡ ਨੂੰ 24 ਘੰਟਿਆਂ ਦੇ ਅੰਦਰ ਅਜੇ ਮਾਕਨ ਵਿਰੁੱਧ ਕਾਰਵਾਈ ਕਰਨੀ ਚਾਹੀਦੀ ਹੈ, ਨਹੀਂ ਤਾਂ ਅਸੀਂ ਕਾਂਗਰਸ ਨੂੰ ਇੰਡੀਆ ਗਠਜੋੜ ਤੋਂ ਵੱਖ ਕਰਨ ਦੀ ਮੰਗ ਕਰਾਂਗੇ।

ਇਸ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਆਤਿਸ਼ੀ ਨੇ ਕਿਹਾ ਕਿ ਕਾਂਗਰਸ ਦੇ ਬਿਆਨਾਂ ਤੋਂ ਸਪੱਸ਼ਟ ਹੋ ਗਿਆ ਹੈ ਕਿ ਦਿੱਲੀ ਚੋਣਾਂ ਲਈ ਕਾਂਗਰਸ ਨੇ ਭਾਜਪਾ ਨਾਲ ਸਮਝੌਤਾ ਕਰ ਲਿਆ ਹੈ। ਕੱਲ੍ਹ ਕਾਂਗਰਸ ਦੇ ਸੀਨੀਅਰ ਆਗੂ ਅਜੇ ਮਾਕਨ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਦੇਸ਼ਦ੍ਰੋਹੀ ਹੈ। ਮੈਂ ਕਾਂਗਰਸ ਪਾਰਟੀ ਨੂੰ ਪੁੱਛਣਾ ਚਾਹੁੰਦੀ ਹਾਂ ਕਿ ਕੀ ਉਨ੍ਹਾਂ ਨੇ ਕਦੇ ਕਿਸੇ ਭਾਜਪਾ ਆਗੂ ‘ਤੇ ਇਸ ਤਰ੍ਹਾਂ ਦੇ ਦੋਸ਼ ਲਗਾਏ ਹਨ?

ਉਨ੍ਹਾਂ ਕਿਹਾ ਕਿ ਕਾਂਗਰਸ ਨੇ ਕੱਲ੍ਹ ਮੇਰੇ ਅਤੇ ਅਰਵਿੰਦ ਕੇਜਰੀਵਾਲ ਖ਼ਿਲਾਫ਼ ਐਫਆਈਆਰ ਦਰਜ ਕਰਵਾਈ ਸੀ ਕਿਉਂ? ਕੀ ਕਾਂਗਰਸ ਨੇ ਕਦੇ ਕਿਸੇ ਭਾਜਪਾ ਆਗੂ ਦੇ ਖਿਲਾਫ਼ ਐਫ.ਆਈ.ਆਰ ਦਰਜ ਕਰਵਾਈ ਹੈ ?

ਸੀਐਮ ਆਤਿਸ਼ੀ ਨੇ ਕਿਹਾ ਕਿ ਜੇਕਰ ਕਾਂਗਰਸ ਨੂੰ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਐਂਟੀ ਨੈਸ਼ਨਲ ਹੈ ਤਾਂ ਉਨ੍ਹਾਂ ਨੇ ਸਾਡੇ ਨਾਲ ਗਠਜੋੜ ਕਰਕੇ ਲੋਕ ਸਭਾ ਚੋਣਾਂ ਕਿਉਂ ਲੜੀਆਂ? ਸਪੱਸ਼ਟ ਹੈ ਕਿ ਕਾਂਗਰਸ ਆਗੂਆਂ ਨੇ ‘ਆਪ’ ਨੂੰ ਹਰਾਉਣ ਅਤੇ ਭਾਜਪਾ ਨੂੰ ਦਿੱਲੀ ‘ਚ ਜਿੱਤ ਦਿਵਾਉਣ ਲਈ ਭਾਜਪਾ ਨਾਲ ਕੁਝ ਆਪਸੀ ਸਮਝੌਤੇ ਕੀਤੇ ਹਨ। ਜੇਕਰ ਕਾਂਗਰਸ ਅਤੇ ਭਾਜਪਾ ਵਿਚਾਲੇ ਕੋਈ ਸਮਝੌਤਾ ਨਹੀਂ ਹੁੰਦਾ ਹੈ ਤਾਂ ਉਹ 24 ਘੰਟਿਆਂ ਦੇ ਅੰਦਰ ਅਜੇ ਮਾਕਨ ਵਿਰੁੱਧ ਕਾਰਵਾਈ ਕਰਨ।

Read More: ECI Report: ਲੋਕ ਸਭਾ ਚੋਣਾਂ ‘ਚ ਪੁਰਸ਼ਾਂ ਦੇ ਮੁਕਾਬਲੇ ਮਹਿਲਾ ਵੋਟਰਾਂ ਦੀ ਭਾਗੀਦਾਰੀ ਵੱਧ, ਚੋਣ ਕਮਿਸ਼ਨ ਦੇ ਅੰਕੜੇ ਜਾਰੀ

Exit mobile version