Site icon TheUnmute.com

ਕਾਂਗਰਸ ਆਗੂ ਨਵਜੋਤ ਸਿੰਘ ਸਿੱਧੂ ਨਹੀਂ ਲੜਨਗੇ ਲੋਕ ਸਭਾ ਚੋਣਾਂ, ਦੱਸੀ ਇਹ ਵਜ੍ਹਾ

Navjot Singh Sidhu

ਚੰਡੀਗੜ੍ਹ,15 ਮਾਰਚ 2024: ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ (Navjot Singh Sidhu) ਨੇ ਸਪੱਸ਼ਟ ਕੀਤਾ ਹੈ ਕਿ ਉਹ ਲੋਕ ਸਭਾ ਚੋਣ ਨਹੀਂ ਲੜਨਗੇ। ਨਵਜੋਤ ਸਿੱਧੂ ਦਾ ਕਹਿਣਾ ਹੈ, ‘ਜੇ ਮੈਂ ਲੋਕ ਸਭਾ ‘ਚ ਜਾਣਾ ਹੁੰਦਾ ਤਾਂ ਮੈਂ ਕੁਰੂਕਸ਼ੇਤਰ ਤੋਂ ਚੋਣ ਨਾ ਲੜ ਲੈਂਦਾ ।’ ਟਿਕਟ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਮੈਂ ਲੋਕ ਸਭਾ ਨਹੀਂ ਜਾਣਾ ਚਾਹੁੰਦਾ ਅਤੇ ਮੈਂ ਰਾਜ ਸਭਾ ਵੀ ਛੱਡ ਆਇਆ।

ਨਵਜੋਤ ਸਿੱਧੂ (Navjot Singh Sidhu) ਦਾ ਇਹ ਐਲਾਨ ਕਾਂਗਰਸ ਦੀਆਂ ਚਿੰਤਾਵਾਂ ਨੂੰ ਵਧਾਉਣ ਵਾਲਾ ਹੈ ਕਿਉਂਕਿ ਚਰਚਾ ਇਹ ਵੀ ਹੈ ਕਿ ਕਾਂਗਰਸ ਸਿੱਧੂ ਨੂੰ ਪਟਿਆਲਾ ਲੋਕ ਸਭਾ ਸੀਟ ਤੋਂ ਚੋਣ ਮੈਦਾਨ ਵਿੱਚ ਉਤਾਰਨ ਦੀ ਤਿਆਰੀ ਕਰ ਰਹੀ ਸੀ। ਸਿੱਧੂ ਦੇ ਸੂਬਾ ਕਾਂਗਰਸ ਆਗੂਆਂ ਨਾਲ ਚੰਗੇ ਸਬੰਧ ਨਹੀਂ ਹਨ, ਇਸ ਲਈ ਸੂਬਾ ਕਾਂਗਰਸ ਚਾਹੁੰਦੀ ਸੀ ਕਿ ਜੇਕਰ ਨਵਜੋਤ ਸਿੱਧੂ ਪਟਿਆਲਾ ਤੋਂ ਚੋਣ ਲੜਦੇ ਹਨ ਤਾਂ ਉਹ ਆਪਣੀ ਸੀਟ ‘ਤੇ ਹੀ ਧਿਆਨ ਦੇਣਗੇ।

ਜਲੰਧਰ ‘ਚ ਸੁਸ਼ੀਲ ਰਿੰਕੂ ਤੋਂ ਬਾਅਦ ਫ਼ਤਹਿਗੜ੍ਹ ਸਾਹਿਬ ਤੋਂ ਗੁਰਪ੍ਰੀਤ ਸਿੰਘ ਜੀਪੀ ਅਤੇ ਹੁਣ ਡਾ: ਰਾਜਕੁਮਾਰ ਚੱਬੇਵਾਲ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ‘ਚ ਸ਼ਾਮਲ ਹੋਣ ‘ਤੇ ਨਵਜੋਤ ਸਿੱਧੂ ਨੇ ਕਿਹਾ ਕਿ ਔਖੇ ਸਮੇਂ ‘ਚ ਹੀ ਵਿਅਕਤੀ ਦਾ ਕਿਰਦਾਰ ਸਾਹਮਣੇ ਆਉਂਦਾ ਹੈ |

ਕਾਂਗਰਸ ਛੱਡਣ ਤੋਂ ਬਾਅਦ ਜਦੋਂ ਪਾਰਟੀ ਆਗੂਆਂ ਨੇ ਰਾਜਾ ਵੜਿੰਗ ਦੀ ਲੀਡਰਸ਼ਿਪ ‘ਤੇ ਸਵਾਲ ਉਠਾਏ ਤਾਂ ਸਿੱਧੂ ਨੇ ਕਿਹਾ, ‘ਇਸ ‘ਚ ਸੂਬਾ ਪ੍ਰਧਾਨ ਦੀ ਕੀ ਜ਼ਿੰਮੇਵਾਰੀ ਹੈ। ਯਾਤਰੀ ਆਪਣੇ ਸਮਾਨ ਲਈ ਖੁਦ ਜ਼ਿੰਮੇਵਾਰ ਹਨ। ਇਸ ਤੋਂ ਪਹਿਲਾਂ ਸਿੱਧੂ ਨੇ ਚੰਡੀਗੜ੍ਹ ਵਿੱਚ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨਾਲ ਮੁਲਾਕਾਤ ਕੀਤੀ। ਉਨ੍ਹਾਂ ਪੰਜਾਬ ਵਿੱਚ ਘਪਲਿਆਂ ਦੀ ਸੀਬੀਆਈ ਜਾਂਚ ਦੀ ਮੰਗ ਕੀਤ ਅਤੇ ਬਜਟ ਦੇ ਆਡਿਟ ਦੀ ਮੰਗ ਵੀ ਕੀਤੀ।

Exit mobile version