July 7, 2024 3:23 pm
Ashu Bangar

ਕਾਂਗਰਸੀ ਲੀਡਰ ਆਸ਼ੂ ਬਾਂਗੜ ਧੋਖਾਧੜੀ ਦੇ ਮਾਮਲੇ ‘ਚ ਗ੍ਰਿਫਤਾਰ

ਚੰਡੀਗੜ੍ਹ 08 ਜੁਲਾਈ 2022: ਪੰਜਾਬ ਵਿਧਾਨ ਸਭਾ ਚੋਣਾਂ 2022 ‘ਚ ਆਮ ਆਦਮੀ ਪਾਰਟੀ ਦੀ ਟਿਕਟ ਠੁਕਰਾ ਕੇ ਕਾਂਗਰਸ ਵੱਲੋਂ ਫ਼ਿਰੋਜ਼ਪੁਰ ਦਿਹਾਤੀ ਵਿਧਾਨ ਸਭਾ ਹਲਕੇ ਤੋਂ ਚੋਣ ਲੜਨ ਵਾਲੇ ਅਮਰਦੀਪ ਸਿੰਘ ਆਸ਼ੂ ਬਾਂਗੜ ਖ਼ਿਲਾਫ਼ ਪੁਲਿਸ ਨੇ ਧੋਖਾਧੜੀ ਦਾ ਮੁਕੱਦਮਾ ਦਰਜ ਕੀਤਾ ਗਿਆ ਹੈ | ਮੋਗਾ ਪੁਲਿਸ ਦੇ ਅਨੁਸਾਰ ਆਸ਼ੂ ਬਾਂਗੜ (Ashu Bangar) ਦੇ ਖਿਲਾਫ਼ ਪੁਲਿਸ ਨੇ ਨੌਜਵਾਨਾਂ ਨੂੰ ਜਾਅਲੀ ਤਜਰਬਾ ਸਰਟੀਫਿਕੇਟ ਤਿਆਰ ਕਰ ਕੇ ਦੇਣ ਅਤੇ ਵਿਦੇਸ਼ ਭੇਜਣ ਬਦਲੇ ਭਾਰਤੀ ਨਾਗਰਿਕਾ ਨੂੰ ਜਾਅਲੀ ਦਸਤਾਵੇਜ ਤਿਆਰ ਕਰ ਕੇ ਦੇਣ ਦੇ ਕਥਿਤ ਦੋਸ਼ ਤਹਿਤ ਗ੍ਰਿਫਤਾਰ ਕਰ ਕੀਤਾ ਗਿਆ ਹੈ |

ਪੁਲਿਸ ਥਾਣਾ ਸਿਟੀ ਮੋਗਾ ਵਲੋਂ ਅਮਰਦੀਪ ਸਿੰਘ ਆਸ਼ੂ ਬਾਂਗੜ ਤੋਂ ਇਲਾਵਾ ਹਰਦੀਪ ਸਿੰਘ ਬਰਾੜ ਪੁੱਤਰ ਸੁਖਵਿੰਦਰ ਸਿੰਘ ਵਾਸੀ ਇੱਟਾ ਵਾਲੀ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਆਦਿ ਅਣਪਛਾਤੇ ਵਿਅਕਤੀਆਂ ਨੂੰ ਦਰਜ ਕੀਤੇ 420, 465, 467, 468, ਅਤੇ 120-ਬੀ ਭ:ਦ: ਧਾਰਾ ਵਾਲੇ ਮੁਕੱਦਮੇ ‘ਚ ਨਾਮਜ਼ਦ ਕੀਤਾ ਗਿਆ ਹੈ । ਇਸਦੇ ਨਾਲ ਹੀ ਪੁਲਿਸ ਦੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |