Congress

ਕਾਂਗਰਸ ਹਾਈਕਮਾਨ ਨੇ ਪਹਿਲੇ ਉਮੀਦਵਾਰਾਂ ‘ਤੇ ਖੇਡਿਆ ਦਾਅ, ਇਨ੍ਹਾਂ ਵਿਧਾਇਕਾਂ ਦੀ ਟਿਕਟ ਕੱਟਣ ਦੀ ਸੀ ਚਰਚਾ

ਚੰਡੀਗੜ੍ਹ 16 ਜਨਵਰੀ 2022 : ਪੰਜਾਬ ਵਿਧਾਨ ਸਭਾ ਚੋਣਾਂ ‘ਚ ਕਾਂਗਰਸ ਹਾਈ ਕਮਾਨ (Congress high command) ਲਗਾਤਾਰ ਬੈਠੇ ਕੈਪਟਨ ਅਮਰਿੰਦਰ ਸਿੰਘ ਅਤੇ ਭਾਜਪਾ ਦੀ ਟੀਮ ਨਾਲ ਕਾਫੀ ਘਬਰਾ ਗਈ ਅਤੇ ਜਿਆਦਾਤਰ ਕਿ ਅਜਿਹੇ ਪੁਰਾਣੇ ਚੇਹਰੇ ‘ਤੇ ਦਾਅ ਖੇਡ ਦਿੱਤਾ ਹੈ, ਜਿਨ੍ਹਾਂ ਦੀ ਟਿਕਟ ਕੱਟ ਜਾਂ ਦੀ ਪਟਕਥਾ ਕਾਫੀ ਸਮੇ ਪਹਿਲਾ ਲਿਖੀ ਜਾ ਚੁੱਕੀ ਹੈ, ਕਾਂਗਰਸ ਤੋਂ ਬਾਗੀ ਹੋ ਕੇ ਨੇਤਾ ਪਾਰਟੀ ਛੱਡ ਕੇ ਭਾਜਪਾ ਅਤੇ ਕੈਪਟਨ ਅਮਰਿੰਦਰ ਸਿੰਘ (Cap Amrinder singh) ਦੀ ਪੰਜਾਬ ਲੋਕ ਕਾਂਗਰਸ ‘ਚ ਜਾ ਸਕਦੇ ਹਨ, ਇਸ ਦੌਰਾਨ ਹਾਈ ਕਮਾਨ ਨੇ ਪੁਰਾਣੇ ਚੇਹਰਿਆਂ ਨੂੰ ਹੀ ਟਿਕਟ ਦੇਣਾ ਸਹੀ ਸਮਝਿਆ, ਜਿਸ ਦੌਰਾਨ ਕਾਂਗਰਸ  ਨੇ ਕੁਝ ਟਿਕਟਾਂ ‘ਚ ਹੀ ਬਦਲਾਅ ਕੀਤਾ ਹੈ, ਜਿਸ ‘ਚ ਮਾਲਵਿਕਾ ਸੂਦ ਤੇ ਮਾਨਸਾ ਤੋਂ ਸਿੱਧੂ ਮੂਸੇਵਾਲਾ ਵੀ ਸ਼ਾਮਲ ਕੀਤੇ ਹਨ,

ਕੈਪਟਨ ਅਮਰਿੰਦਰ ਸਿੰਘ ਜਦੋ ਪੰਜਾਬ ਦੇ ਸੀ.ਆਮ ਸਨ ਤਾ ਕਾਂਗਰਸ ਹਾਈ ਕਮਾਨ (Congress high command)ਰਣਨੀਤੀ ਬਣਾ ਰਹੀ ਸੀ ਕਿ ਸੱਤਾ ਵਿਰੋਧੀ ਧਾਰ ਨੂੰ ਕਿਸ ਤਰ੍ਹਾਂ ਨਾਲ ਕੁੰਦ ਕੀਤਾ ਜਾਵੇਗਾ, ਇਸ ਦੌਰਾਨ ਇਹ ਗੱਲ ਸਾਮਣੇ ਨਿਕਲ ਕੇ ਆਈ ਹੈ ਕਿ ਪੰਜਾਬ ‘ਚ ਸੱਤਾ ਵਿਰੋਧੀ ਲਹਿਰ ਦੀ ਧਾਰ ਨੂੰ ਕੁੰਦ ਕਰਨਾ ਹੈ ਤਾ 35 ਵਿਧਾਇਕਾਂ ਦੀ ਟਿਕਟ ਕੱਟ ਕੇ ਨਵੇਂ ਚਿਹਰੇ ਨੂੰ ਅੱਗੇ ਲੈ ਕੇ ਆਉਣਾ ਹੋਵੇਗਾ, ਪੰਜਾਬ ‘ਚ ਕਈ ਟਿਕਟਾਂ ਦੀ ਕੱਟਣ ਦੀ ਤਿਆਰੀ ਸ਼ੁਰੂ ਹੋ ਚੁੱਕੀ ਸੀ ਪਰ ਇਸ ਦੌਰਾਨ ਕੈਪਟਨ ਦੀ ਸੱਤਾ ਚਲੀ ਗਈ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਸੀ.ਐੱਮ ਦੀ ਕੁਰਸੀ ਚਰਨਜੀਤ ਸਿੰਘ ਚੰਨੀ ਦੇ ਕੋਲ ਆ ਗਈ, ਕੈਪਟਨ ਅਮਰਿੰਦਰ ਸਿੰਘ (Cap Amrinder singh) ਨੇ ਆਪਣੀ ਅਲੱਗ ਪਾਰਟੀ ਪੰਜਾਬ ਲੋਕ ਕਾਂਗਰਸ ਦਾ ਗਠਨ ਕਰ ਲਿਆ ਅਤੇ ਭਾਜਪਾ ਨਾਲ ਗਠਜੋੜ ਕਰ ਲਿਆ,
ਕੈਪਟਨ ਮਰੀਂਦੇ ਅਤੇ ਭਾਜਪਾ ਦਾ ਟਾਰਗੇਟ ਕਾਂਗਰਸ ਕੈਂਪ ‘ਤੇ ਸਰਜੀਕਲ ਸਟ੍ਰਾਈਕ ਦਾ ਹੀ ਸੀ, ਇਸ ਲਈ ਸਭ ਤੋਂ ਪਹਿਲਾ ਮੰਤਰੀ ਰਾਣਾ ਗੁਰਜੀਤ ਸਿੰਘ ਸੋਢੀ ਨੂੰ ਭਾਜਪਾ ‘ਚ ਸ਼ਾਮਲ ਕੀਤਾ ਗਿਆ, ਫਿਰ ਫਤਿਹਜੰਗ ਬਾਜਵਾ ਅਤੇ ਹਰਦੀਪ ਲਾਡੀ ਨੂੰ, ਫਤਿਹਜੰਗ ਬਾਜਵਾ ਦੀ ਟਿਕਟ ਕੱਟ ਰਹੀ ਸੀ, ਇਸ ਦੇ ਭਰਾ ਪ੍ਰਤਾਪ ਸਿੰਘ ਬਾਜਵਾ ਖੁਦ ਮੈਦਾਨ ‘ਚ ਆ ਗਏ ਸਨ, ਕੈਪਟਨ ਮਰੀਂਦੇ ਸਿੰਘ ਪੰਜਾਬ ਦੇ ਕਈ ਵਿਧਾਇਕਾਂ ਦੇ ਸੰਪਰਕ ‘ਚ ਵੀ ਸਨ, ਭਾਜਪਾ ‘ਚ 6 ਮੰਤਰੀਆਂ ਦੇ ਜਾਂ ਦੀ ਚਰਚਾ ਹੋਣ ਲੱਗੀ,

ਪਾਰਟੀ ਦੇ ਉੱਚ ਅਧਿਕਾਰਤ ਸੂਤਰਾਂ ਅਨੁਸਾਰ ਸੁਨੀਲ ਜਾਖੜ, ਪ੍ਰਤਾਪ ਬਾਜਵਾ ਅਤੇ ਸਿੱਧੂ ਤੋਂ ਲੈ ਕੇ ਹਰ ਦਿੱਗਜ ਟਿਕਟ ਅਲਾਟਮੈਂਟ ‘ਚ ਆਪਣੀ ਮਨਪਸੰਦ ਟਿਕਟ ਹਾਸਲ ਕਰਨਾ ਚਾਹੁੰਦਾ ਸੀ। ਇਸ ਤਕਰਾਰ ਵਿੱਚ ਕਾਂਗਰਸੀਆਂ ਦੀ ਫੁੱਟ ਪੈ ਸਕਦੀ ਸੀ ਅਤੇ ਭਾਜਪਾ ਅਤੇ ਕੈਪਟਨ ਪਹਿਲਾਂ ਹੀ ਉਪਰੋਂ ਪਾਰਟੀ ਦੇ ਵਿਧਾਇਕਾਂ ਨੂੰ ਫੜਨ ਲਈ ਖੜ੍ਹੇ ਸਨ। ਮੋਗਾ ਤੋਂ ਵਿਧਾਇਕ ਹਰਜੋਤ ਕਮਲ ਦੀ ਟਿਕਟ ਕੱਟ ਕੇ ਮਾਲਵਿਕਾ ਸੂਦ ਨੂੰ ਦਿੱਤੀ ਗਈ ਤਾਂ ਵਿਧਾਇਕ ਕਮਲ ਨੇ ਭਾਜਪਾ ‘ਚ ਸ਼ਾਮਲ ਹੋ ਕੇ ਸ਼ੀਸ਼ਾ ਦਿਖਾ ਦਿੱਤਾ ਕਿ ਜੇਕਰ ਕਿਸੇ ਵੀ ਵਿਧਾਇਕ ਦੀ ਟਿਕਟ ਕੱਟੀ ਗਈ ਤਾਂ ਭਾਜਪਾ ਅਤੇ ਕੈਪਟਨ ਯਕੀਨੀ ਤੌਰ ‘ਤੇ ਸਾਰਿਆਂ ਨੂੰ ਲੈਣ ਲਈ ਤਿਆਰ ਹਨ। ਇਸ ਲਈ ਪਾਰਟੀ ਨੇ ਜ਼ਿਆਦਾਤਰ ਪੁਰਾਣੇ ਚਿਹਰਿਆਂ ਦੇ ਨਾਵਾਂ ‘ਤੇ ਮੋਹਰ ਲਗਾ ਦਿੱਤੀ ਹੈ।

ਕੈਪਟਨ ਤੇ ਭਾਜਪਾ ਨੇ ਉਮੀਦਵਾਰਾਂ ਦਾ ਐਲਾਨ ਨਹੀਂ ਕੀਤਾ
ਬੇਸ਼ੱਕ ਕਈ ਦਿੱਗਜ ਭਾਜਪਾ ਵਿੱਚ ਸ਼ਾਮਲ ਹੋ ਰਹੇ ਸਨ ਪਰ ਪਾਰਟੀ ਕਿਸੇ ਵੀ ਚਿਹਰੇ ਨੂੰ ਟਿਕਟ ਦੇਣ ਦਾ ਐਲਾਨ ਨਹੀਂ ਕਰ ਰਹੀ ਸੀ। ਸਾਰਿਆਂ ਦੀ ਪਿੱਠ ‘ਤੇ ਹੱਥ ਫੇਰੇ ਜਾ ਰਹੇ ਸਨ। ਮਿਸ਼ਨ ਸਪੱਸ਼ਟ ਸੀ ਕਿ ਜੇਕਰ ਟਿਕਟਾਂ ਨੂੰ ਲੈ ਕੇ ਕਾਂਗਰਸ ‘ਚ ਹੰਗਾਮਾ ਹੁੰਦਾ ਹੈ ਤਾਂ ਭਾਜਪਾ ਨੂੰ ਉਨ੍ਹਾਂ ਸਾਰੇ ਨਾਰਾਜ਼ ਨੇਤਾਵਾਂ ਨੂੰ ਸ਼ਾਮਲ ਕਰਨਾ ਚਾਹੀਦਾ ਹੈ, ਜਿਨ੍ਹਾਂ ਦੀਆਂ ਟਿਕਟਾਂ ਕੱਟੀਆਂ ਗਈਆਂ ਹਨ। ਪਰ ਕਾਂਗਰਸ ਨੇ ਜ਼ਿਆਦਾਤਰ ਪੁਰਾਣੇ ਚਿਹਰਿਆਂ ‘ਤੇ ਸੱਟਾ ਖੇਡ ਕੇ ਕੈਪਟਨ ਭਾਜਪਾ ਦੇ ਮਨਸੂਬਿਆਂ ਨੂੰ ਵਿਗਾੜ ਦਿੱਤਾ ਹੈ।

Scroll to Top