Site icon TheUnmute.com

ਕਾਂਗਰਸ ਹਾਈਕਮਾਂਡ ਨੇ ਜਨਰਲ ਸਕੱਤਰ ਤੇ ਇੰਚਾਰਜਾਂ ਦੀ ਬੁਲਾਈ ਮੀਟਿੰਗ

Congress

ਚੰਡੀਗੜ੍ਹ 24 ਮਾਰਚ 2022: ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ 2022 ‘ਚ ਕਾਂਗਰਸ (Congress) ਦੀ ਹੋ ਕਰਾਰੀ ਹਾਰ ਹੋਈ ਹੈ | ਇਸਦੇ ਚੱਲਦੇ ਕਾਂਗਰਸ ਪਾਰਟੀ ‘ਚ ਹਲਚਲ ਤੇਜ ਹੋ ਗਈਆਂ ਹਨ | ਇਸ ਤੋਂ ਬਾਅਦ ਕਾਂਗਰਸ ਹਾਈਕਮਾਂਡ ਲਗਾਤਾਰ ਮੀਟਿੰਗਾਂ ਕਰਨ ‘ਚ ਰੁਝੀ ਹੋਈ ਹੈ। ਸੋਨੀਆ ਗਾਂਧੀ ਵੱਲੋਂ ਚੋਣ ‘ਚ ਹਾਰਨ ਵਾਲੇ ਸੂਬਿਆਂ ਦੇ ਪ੍ਰਧਾਨ ਤੋਂ ਅਸਤੀਫਾ ਲੈਣ ਬਾਅਦ ਹੁਣ ਕਾਂਗਰਸ (Congress) ਦੇ ਜਨਰਲ ਸਕੱਤਰ ਅਤੇ ਇੰਚਾਰਜਾਂ ਦੀ ਮੀਟਿੰਗ ਬੁਲਾਈ ਗਈ ਹੈ। ਇਹ ਮੀਟਿੰਗ 26 ਮਾਰਚ ਸ਼ਨੀਵਾਰ ਨੂੰ ਪਾਰਟੀ ਦੇ ਹੈਡਕੁਆਟਰ ਉਤੇ ਬੁਲਾਈ ਗਈ ਹੈ। ਇਸ ਮੀਟਿੰਗ ਦੀ ਅਗਵਾਈ ਜਨਰਲ ਸਕੱਤਰ ਕੇ ਸੀ ਵੇਣੂਗੋਪਾਲ ਕਰਨਗੇ, ਦੱਸਿਆ ਜਾ ਰਿਹਾ ਹੈ ਕਿ ਮੀਟਿੰਗ ‘ਚ ਸੋਨੀਆ ਗਾਂਧੀ ਸ਼ਾਮਲ ਨਹੀਂ ਹੋਣਗੇ।

Exit mobile version