July 4, 2024 8:30 pm
ਚੰਦੂਮਾਜਰਾ

ਕਾਂਗਰਸ ਸਰਕਾਰ ਨੇ ਪੰਜਾਬ ਵਿਧਾਨ ਸਭਾ ਨੂੰ ਬਣਾ ਦਿੱਤਾ ਸਿਆਸੀ ਅਖਾੜਾ : ਚੰਦੂਮਾਜਰਾ

ਚੰਡੀਗੜ੍ਹ 13 ਨਵੰਬਰ 2021 : ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਪੰਜਾਬ ਦੇ ਏਕਤਾ ਨੂੰ ਦਿਖਾਉਣ ਲਈ ਬੁਲਾਇਆ ਗਿਆ ਸੀ ਪਰ ਪ੍ਰਧਾਨ ਮੰਤਰੀ ਨਰਿੰਦਰ ਨਰਿੰਦਰ ਮੋਦੀ ਦੇ ਹੱਥਾਂ ਖੇਡ ਰਹੀ ਚੰਨੀ ਸਰਕਾਰ ਨੇ ਇਸ ਸੈਸ਼ਨ ਵਿਚ ਪੰਜਾਬੀਆਂ ਦੀ ਏਕਤਾ ਨੂੰ ਖਰਾਬ ਕਰਦੇ ਹੋਏ ਭੱਦੀ ਸ਼ਬਦਾਬਲੀ ਦਾ ਇਸਤੇਮਾਲ ਕੀਤਾ, ਚੰਨੀ ਸਰਕਾਰ ਨੇ ਵਿਧਾਨ ਸਭਾ ਨੂੰ ਚੋਣ ਅਖਾੜਾ ਬਣਾ ਦਿੱਤਾ ਹੈ, ਇਹ ਗੱਲ ਅਕਾਲੀ ਦਲ ਦੇ ਸੀਨੀਅਰ ਨੇਤਾ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਹੀ ਹੈ, ਸ਼ਹੀਦਾਂ ਦੀ ਪਵਿੱਤਰ ਧਰਤੀ ਸ੍ਰੀ ਫਤਹਿਗੜ੍ਹ ਸਾਹਿਬ ਵਿਚ ਪਰਿਵਾਰ ਸਮੇਤ ਨਤਮਸਤਕ ਹੋਣ ਤੋਂ ਬਾਅਦ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਚੰਦੂਮਾਜਰਾ ਨੇ ਕਿਹਾ ਕਿ ਸਮੇ ਤੋਂ ਪਹਿਲਾ ਮੰਡੀਆਂ ਨੂੰ ਬੰਦ ਕਰ ਕੇ ਕਿਸਾਨਾਂ ਦੇ ਨਾਲ ਸਰਕਾਰ ਧੱਕਾ ਕਰ ਰਹੀ ਹੈ,
ਉਨ੍ਹਾਂ ਨੇ ਕਿਹਾ ਕਿ ਅਕਾਲੀ ਦਲ ਵਲੋਂ ਕਿਸਾਨਾਂ ਦੇ ਮੁਦੇ ਨੂੰ ਪਹਿਲਾ ਵੀ ਹੱਲ ਕਰਵਾਉਣ ਲਈ ਕਈ ਸੰਗਰਸ਼ ਕੀਤੇ ਗਏ ਸਨ ਅਤੇ ਹੁਣ ਵੀ ਸਰਕਾਰ ਕੋਲੋਂ ਕਿਸਾਨਾਂ ਦਾ ਹੱਕ ਲੈਣ ਲਈ ਸੜਕਾਂ ‘ਤੇ ਆ ਕੇ ਸੰਗਰਸ਼ ਕੀਤਾ ਜਾਵੇਗਾ, ਚੰਦੂਮਾਜਰਾ ਨੇ ਕਿਹਾ ਕਿ ਸਾਲ 2022 ਵਿਚ ਸ਼ਿਰੋਮਣੀ ਅਕਾਲੀ ਦਲ ਇਕ ਵੱਡੀ ਇਤਿਹਾਸਿਕ ਜਿੱਤ ਹਾਸਲ ਕਰੇਗਾ ਕਿਉਂਕਿ ਆਮ ਆਦਮੀ ਪਾਰਟੀ ਜੋ ਕਿ ਮੁਖ ਵਿਰੋਧੀ ਪੱਖ ਸੀ, ਉਹ ਆਪਣੀ ਭੂਮਿਕਾ ਸਹੀ ਤਰੀਕੇ ਨਾਲ ਨਹੀਂ ਨਿਭਾ ਸਕੀ,ਤਾ ਬਾਕੀ ਬਚੀ ਕਾਂਗਰਸ ਪਾਰਟੀ ਤਾ ਉਨ੍ਹਾਂ ਨੇ ਕਿਹਾ ਕਿ ਜਿਸ ਪਾਰਟੀ ਦਾ ਆਪਣਾ ਪ੍ਰਧਾਨ ਹੀ ਪਾਰਟੀ ‘ਤੇ ਉਂਗਲ ਚੁੱਕ ਰਿਹਾ ਹੋਵੇ ਉਸ ਪਾਰਟੀ ਦਾ ਕਿ ਹੋਵੇਗਾ ਇਸ ਦੇ ਬਾਰੇ ਦੱਸਣ ਦੀ ਜਰੂਰਤ ਨਹੀਂ ਹੈ, ਅੱਜ ਪੰਜਾਬ ਦੀ ਜਿਸ ਤਰ੍ਹਾਂ ਦੀ ਹਾਲਤ ਹੈ ਉਸ ਨੂੰ ਸਰਕਾਰ ਹਾਲੇ ਵੀ ਗੰਭੀਰਤਾ ਨਾਲ ਨਹੀਂ ਲੈ ਰਹੀ,