Site icon TheUnmute.com

ਤੇਲੰਗਾਨਾ ‘ਚ ਸਭ ਤੋਂ ਵੱਡੀ ਪਾਰਟੀ ਵਜੋਂ ਉਭਰੀ ਕਾਂਗਰਸ, ਸੂਬਾ ਪ੍ਰਧਾਨ ਰੇਵੰਤ ਰੈਡੀ ਦੇ ਘਰ ਜਸ਼ਨ ਦਾ ਮਾਹੌਲ

Telangana

ਚੰਡੀਗੜ੍ਹ, 03 ਦਸੰਬਰ 2023: ਤੇਲੰਗਾਨਾ (Telangana) ਦੀਆਂ 119 ਵਿਧਾਨ ਸਭਾ ਸੀਟਾਂ ਦੀ ਗਿਣਤੀ ਜਾਰੀ ਹੈ। ਰੁਝਾਨਾਂ ਮੁਤਾਬਕ ਕਾਂਗਰਸ 64 ਸੀਟਾਂ ‘ਤੇ, ਸੱਤਾਧਾਰੀ ਭਾਰਤ ਰਾਸ਼ਟਰ ਸਮਿਤੀ (ਬੀਆਰਐਸ) 40, ਭਾਜਪਾ 8, ਏਆਈਐਮਆਈਐਮ 6 ਅਤੇ ਹੋਰ ਇੱਕ ਸੀਟ ‘ਤੇ ਅੱਗੇ ਹੈ। ਕਾਂਗਰਸ ਪਾਰਟੀ ਪੂਰਨ ਬਹੁਮਤ ਪਾਰ ਕਰ ਗਈ ਹੈ | ਸੂਬੇ ਦੇ ਮੁੱਖ ਮੰਤਰੀ ਕੇ ਚੰਦਰਸ਼ੇਖਰ ਰਾਓ (ਕੇਸੀਆਰ) ਦੋ ਸੀਟਾਂ ਗਜਵੇਲ ਅਤੇ ਕਾਮਰੇਡੀ ਤੋਂ ਚੋਣ ਲੜ ਰਹੇ ਹਨ।

ਕੇਸੀਆਰ ਗਜਵੇਲ ਤੋਂ ਅੱਗੇ ਹਨ ਜਦਕਿ ਕਾਮਰੇਡੀ ਤੋਂ ਪਿੱਛੇ ਹਨ। ਕਾਂਗਰਸ ਦੇ ਸੂਬਾ ਪ੍ਰਧਾਨ ਰੇਵੰਤ ਰੈਡੀ ਕਾਮਰੇਡੀ ਸੀਟ ਤੋਂ ਅੱਗੇ ਚੱਲ ਰਹੇ ਹਨ। ਰੇਵੰਤ ਵੀ ਦੋ ਸੀਟਾਂ ਕੋਡੰਗਲ ਅਤੇ ਕਾਮਰੇਡੀ ਤੋਂ ਚੋਣ ਲੜ ਰਹੇ ਹਨ। ਉਹ ਕੋਡੰਗਲ ਤੋਂ ਜਿੱਤੇ ਹਨ।

ਏਆਈਐਮਆਈਐਮ ਦੇ ਮੁਖੀ ਅਸਦੁਦੀਨ ਓਵੈਸੀ ਦੇ ਭਰਾ ਅਕਬਰੂਦੀਨ ਓਵੈਸੀ ਚੰਦਰਯਾਨਗੁਟਾ ਸੀਟ ਤੋਂ ਅੱਗੇ ਹਨ। ਜੁਬਲੀ ਹਿਲਸ ਤੋਂ ਕਾਂਗਰਸ ਦੇ ਉਮੀਦਵਾਰ ਅਤੇ ਸਾਬਕਾ ਕ੍ਰਿਕਟਰ ਅਜ਼ਹਰੂਦੀਨ ਪਿੱਛੇ ਚੱਲ ਰਹੇ ਹਨ। ਤੇਲੰਗਾਨਾ ਵਿੱਚ ਸਭ ਤੋਂ ਵੱਡੀ ਪਾਰਟੀ ਵਜੋਂ ਉਭਰੀ ਕਾਂਗਰਸ ਦੇ ਸੂਬਾ ਪ੍ਰਧਾਨ ਰੇਵੰਤ ਰੈਡੀ ਦੇ ਘਰ ਜਸ਼ਨ ਜਾਰੀ ਹਨ।

ਤੇਲੰਗਾਨਾ (Telangana) ਪ੍ਰਦੇਸ਼ ਕਾਂਗਰਸ ਨੇ ਸੂਬੇ ਵਿੱਚ ਆਪਣੀ ਸੰਭਾਵਿਤ ਜਿੱਤ ਦੇ ਮੱਦੇਨਜ਼ਰ ਤਾਜ ਹੋਟਲ ਵਿੱਚ ਕਮਰੇ ਬੁੱਕ ਕਰਵਾਏ ਹਨ। ਹੋਟਲ ਦੇ ਬਾਹਰ 3 ਲਗਜ਼ਰੀ ਬੱਸਾਂ ਵੀ ਖੜੀਆਂ ਹਨ। ਕਾਂਗਰਸ ਆਪਣੇ ਵਿਧਾਇਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਹਾਰਸ ਟ੍ਰੇਡਿੰਗ ਤੋਂ ਬਚਣ ਲਈ ਰੋਕ ਰਹੀ ਹੈ। ਜਿੱਤਣ ਤੋਂ ਬਾਅਦ ਸਾਰੇ ਵਿਧਾਇਕਾਂ ਨੂੰ ਹੈਦਰਾਬਾਦ ਆਉਣ ਦੇ ਨਿਰਦੇਸ਼ ਦਿੱਤੇ ਗਏ ਹਨ।

Exit mobile version