June 30, 2024 9:26 pm
bribe

ਪੁਲਿਸ ਵਲੋਂ ਨਜਾਇਜ਼ ਮਾਈਨਿੰਗ ਮਾਮਲੇ ‘ਚ ਕਾਂਗਰਸੀ ਕੌਂਸਲਰ ਗ੍ਰਿਫਤਾਰ

ਚੰਡੀਗੜ੍ਹ 16 ਅਗਸਤ 2022: ਨਜਾਇਜ਼ ਮਾਈਨਿੰਗ ਦੇ ਦੋਸ਼ ‘ਚ ਕਾਂਗਰਸੀ ਕੌਂਸਲਰ ਖ਼ਿਲਾਫ ਪੁਲਿਸ ਨੇ ਕਾਰਵਾਈ ਕੀਤੀ ਹੈ। ਕਾਂਗਰਸ ਦੇ ਅਮਿਤ ਸ਼ਰਮਾ ਮਿੱਤੂ ਨੂੰ ਪਠਾਨਕੋਟ ਦੇ ਸੁਜਾਨਪੁਰ ਤੋਂ ਨਾਜਾਇਜ਼ ਮਾਈਨਿੰਗ ਮਾਮਲੇ ‘ਚ ਗ੍ਰਿਫਤਾਰ ਕੀਤਾ ਗਿਆ ਹੈ। ਅਮਿਤ ਸ਼ਰਮਾ ਮਿੱਤੂ ਸੁਜਾਨਪੁਰ ਤੋਂ ਵਿਧਾਇਕ ਨਰੇਸ਼ ਪੁਰੀ ਦਾ ਕਰੀਬੀ ਦੱਸਿਆ ਜਾਂਦਾ ਹੈ।ਜਿਕਰਯੋਗ ਹੈ ਕਿ ਪੁਲਿਸ ਨੂੰ ਕਈ ਦਿਨਾਂ ਤੋਂ ਅਮਿਤ ਸ਼ਰਮਾ ਦੀ ਭਾਲ ਸੀ।

ਜਾਣਕਾਰੀ ਅਨੁਸਾਰ ਪੁਲਿਸ ਮੁਤਾਬਕ ਕਥਿਤ ਦੋਸ਼ੀ ਅਮਿਤ ਸ਼ਰਮਾ ਮਿੱਤੂ ਖ਼ਿਲਾਫ਼ ਨਾਜਾਇਜ਼ ਮਾਈਨਿੰਗ ਸਬੰਧੀ ਪਰਚੇ ਦਰਜ ਕੀਤੇ ਗਏ ਹਨ। ਨਜਾਇਜ਼ ਮਾਈਨਿੰਗ ਵਿੱਚ ਗ੍ਰਿਫ਼ਤਾਰ ਕਾਂਗਰਸੀ ਕੌਂਸਲਰ ਨੂੰ ਅਦਾਲਤ ਵਿੱਚ ਪੇਸ਼ ਕਰਕੇ ਅਗਲੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ।