ਚੰਡੀਗੜ੍ਹ 18 ਅਗਸਤ 2022: ਕੋਰੋਨਾ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਕਾਂਗਰਸ (Congress) ਪਾਰਟੀ ਨੇ ਪ੍ਰਸਤਾਵਿਤ ‘ਮਹਿੰਗਾਈ ਪਰ ਹਲਾ ਬੋਲ ਰੈਲੀ’ (Mehangai Par Halla Bol Rally) ਦੀ ਤਾਰੀਖ਼ 28 ਅਗਸਤ ਨੂੰ ਵਧਾ ਦਿੱਤੀ ਹੈ। ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ। ਕਾਂਗਰਸ ਨੇ ਕਿਹਾ ਕਿ ਕੋਵਿਡ-19 ਦੀ ਮੌਜੂਦਾ ਸਥਿਤੀ ਦੇ ਮੱਦੇਨਜ਼ਰ ਮਹਿੰਗਾਈ ਅਤੇ ਬੇਰੁਜ਼ਗਾਰੀ ਦੇ ਮੁੱਦੇ ‘ਤੇ 28 ਅਗਸਤ ਨੂੰ ਪ੍ਰਸਤਾਵਿਤ ‘ਮਹਿੰਗਾਈ ਪ੍ਰਤੀ ਹਲਾ ਬੋਲ’ ਰੈਲੀ ਹੁਣ 4 ਸਤੰਬਰ ਨੂੰ ਹੋਵੇਗੀ।
ਇਸ ਸੰਬੰਧੀ ਕਾਂਗਰਸ ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਟਵੀਟ ਕਰਦਿਆਂ ਲਿਖਿਆ ਕਿ ‘ਕੋਵਿਡ-19 ਦੀ ਮੌਜੂਦਾ ਸਥਿਤੀ ਦੇ ਮੱਦੇਨਜ਼ਰ ਕਾਂਗਰਸ ਪਾਰਟੀ ਵੱਲੋਂ ਦਿੱਲੀ ਦੇ ਰਾਮਲੀਲਾ ਮੈਦਾਨ ‘ਚ 28 ਅਗਸਤ ਨੂੰ ਹੋਣ ਵਾਲੀ ‘ਮਹਿੰਗਾਈ ਪਰ ਹਲਾ ਬੋਲ’ ਰੈਲੀ ਦੀ ਤਾਰੀਖ਼ ਵਧਾਈ ਜਾ ਰਹੀ ਹੈ। ਹੁਣ ਇਹ ਰੈਲੀ 4 ਸਤੰਬਰ ਨੂੰ ਕੀਤੀ ਜਾਵੇਗੀ।