July 1, 2024 1:08 am
ਪ੍ਰਤਾਪ ਸਿੰਘ ਬਾਜਵਾ

ਕਾਂਗਰਸੀ ਉਮੀਦਵਾਰ ਪ੍ਰਤਾਪ ਸਿੰਘ ਬਾਜਵਾ ਨੇ ਪੀਐੱਮ ਮੋਦੀ ‘ਤੇ ਸਾਧੇ ਨਿਸ਼ਾਨੇ

ਚੰਡੀਗੜ੍ਹ 12 ਫਰਵਰੀ 2022: ਪੰਜਾਬ ‘ਚ ਵਿਧਾਨ ਸਭਾ ਚੋਣਾਂ ਦੇ ਮੱਦੇਨਜਰ ਸਿਆਸੀ ਪਾਰਟੀਆਂ ਸੂਬੇ ‘ਚ ਪੂਰੀ ਤਰ੍ਹਾਂ ਸਰਗਰਮ ਹਨ | ਇਸਦੇ ਚੱਲਦੇ ਸਿਆਸੀ ਪਾਰਟੀਆਂ ਵਲੋਂ ਇਕ ਦੂਜੇ ‘ਤੇ ਕਿਸੇ ਨਾ ਕਿਸੇ ਮੁੱਦੇ ‘ਤੇ ਨਿਸ਼ਾਨੇ ਸਾਧੇ ਜਾ ਰਹੇ ਹਨ | ਇਸਦੇ ਚੱਲਦੇ ਰਾਜ ਸਭਾ ਮੈਂਬਰ ਅਤੇ ਵਿਧਾਨ ਸਭਾ ਹਲਕਾ ਕਾਦੀਆਂ ਤੋਂ ਕਾਂਗਰਸ ਦੇ ਉਮੀਦਵਾਰ ਪ੍ਰਤਾਪ ਸਿੰਘ ਬਾਜਵਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੰਟਰਵਿਊ ’ਚ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਅਤੇ ਅਕਾਲੀ ਦਲ ਭਾਜਪਾ ਦੇ ਪੁਰਾਣੇ ਗਠਜੋੜ ਦੇ ਬਿਆਨ ’ਤੇ ਸਵਾਲ ਚੁੱਕੇ ਹਨ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਪੀਐੱਮ ਮੋਦੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਦੇਸ਼ ਹਿੱਤ ’ਚ ਕਾਨੂੰਨ ਰੱਦ ਕਰਨ ਦਾ ਫ਼ੈਸਲਾ ਲਿਆ ਹੈ। ਪਰ ਉਹ ਤੋਂ ਸ਼ੁਰੂ ਤੋਂ ਹੀ ਆਖ ਰਹੇ ਹਨ ਕਿ ਇਹ ਕਾਨੂੰਨ ਦੇਸ਼ ‘ਚ ਨਹੀਂ ਸਨ, ਫਿਰ ਵੀ ਇਹ ਕਾਨੂੰਨ ਵਾਪਸ ਲੈਣ ‘ਚ ਇੰਨੀ ਦੇਰੀ ਕਿਉਂ ਕੀਤੀ ਗਈ। ਇਸਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਖੇਤੀ ਕਾਨੂੰਨ ਜੇਕਰ ਛੋਟੇ ਕਿਸਾਨਾਂ ਦੇ ਭਲੇ ਲਈ ਹੁੰਦੇ ਤਾਂ ਛੋਟੇ ਕਿਸਾਨ ਅੰਦੋਲਨ ਹੀ ਕਿਉਂ ਕਰਦੇ।

ਉਨ੍ਹਾਂ ਨੇ ਬਾਦਲ ਪਰਿਵਾਰ ’ਤੇ ਤਿੱਖੇ ਹਮਲੇ ਕਰਦਿਆਂ ਉਨ੍ਹਾਂ ਦੇ ਪ੍ਰਧਾਨ ਨੇ ਕਿਹਾ ਸੀ ਕਿ ਪੰਜਾਬ ‘ਚ ਅਮਨ ਸ਼ਾਂਤੀ ਲਈ ਅਕਾਲੀ ਦਲ ਨਾਲ ਗਠਜੋੜ ਕੀਤਾ ਗਿਆ ਸੀ ਪਰ ਜੇ ਅਮਨ ਸ਼ਾਂਤੀ ਲਈ ਹੀ ਸੀ ਫਿਰ ਗਠਜੋੜ ਤੋੜਿਆ ਕਿਉਂ ਗਿਆ। ਇਸ ਦੇ ਨਾਲ ਹੀ ਰਾਮ ਰਹੀਮ ਨੂੰ ਫਰਲੋ ’ਤੇ ਛੱਡਣ ’ਤੇ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਇਹ ਭਾਜਪਾ ਅਤੇ ਅਕਾਲੀ ਦਲ ਦੀ ਹੀ ਰਾਜਨੀਤੀ ਹੈ ਜੋ ਉਹ ਸ਼ੁਰੂ ਤੋਂ ਖੇਡਦੇ ਆ ਰਹੇ ਹਨ ਕਿਉਂਕਿ ਮਾਲਵਾ ਦੀਆਂ ਬਹੁਤ ਸੀਟਾਂ ਅਜਿਹੀਆਂ ਹਨ, ਜਿੱਥੇ ਰਾਮ ਰਹੀਮ ਦੇ ਪੈਰੋਕਾਰਾਂ ਦੀਆਂ ਵੱਧ ਵੋਟਾਂ ਹਨ।