ਬਿਕਰਮ ਮਜੀਠੀਆ

ਕਾਂਗਰਸ ਵੱਲੋਂ ਚੰਨੀ ਨੂੰ CM ਚਿਹਰਾ ਐਲਾਨਣਾ ਮਾਫ਼ੀਆ ਰਾਜ ਨੂੰ ਸੱਦਾ ਦੇਣ ਵਾਲੀ ਗੱਲ : ਬਿਕਰਮ ਮਜੀਠੀਆ

ਚੰਡੀਗੜ੍ਹ, 6 ਫਰਵਰੀ 2022 : ਅੰਮ੍ਰਿਤਸਰ ਵਿੱਚ ਵਿਧਾਨ ਸਭਾ ਹਲਕਾ ਪੂਰਬੀ ਤੋ ਨਵਜੋਤ ਸਿੰਘ ਸਿੱਧੂ ਅਤੇ ਬਿਕਰਮ ਸਿੰਘ ਮਜੀਠੀਆ ਦੇ ਵਿੱਚ ਫਸਵਾਂ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਜਿੱਥੇ ਨਵਜੋਤ ਸਿੰਘ ਸਿੱਧੂ ਵੱਲੋਂ ਲਗਾਤਾਰ ਹੀ ਲੋਕਾਂ ਨਾਲ ਬੈਠਕਾਂ ਕੀਤੀਆਂ ਜਾ ਰਹੀਆਂ ਉੱਥੇ ਹੀ ਬਿਕਰਮ ਸਿੰਘ ਮਜੀਠੀਆ ਵੱਲੋਂ ਲਗਾਤਾਰ ਹੀ ਵੱਡੀ ਗਿਣਤੀ ਵਿਚ ਕਾਂਗਰਸੀ ਨੇਤਾਵਾਂ ਨੂੰ ਅਕਾਲੀ ਦਲ ਵਿੱਚ ਸ਼ਾਮਲ ਕਰਵਾਇਆ ਜਾ ਰਿਹਾ ਹੈ |

ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਪੂਰਬੀ ਤੋਂ ਲੋਕ ਵੱਡੀ ਗਿਣਤੀ ਨਾਲ ਬਿਕਰਮ ਸਿੰਘ ਮਜੀਠੀਆ ਨੂੰ ਜਿੱਤਾ ਕੇ ਵਿਧਾਨ ਸਭਾ ਭੇਜਣਗੇ ਤੇ ਰਾਹੁਲ ਗਾਂਧੀ ਦਾ ਬੋਰੀਆ ਬਿਸਤਰ ਗੋਲ ਕਰਨਗੇ, ਉਨ੍ਹਾਂ ਕਿਹਾ ਕਿ ਜੋ ਕਾਂਗਰਸ ਵੱਲੋਂ ਚਰਨਜੀਤ ਸਿੰਘ ਚੰਨੀ ਨੂੰ ਕਾਂਗਰਸ ਦਾ ਮੁੱਖ ਮੰਤਰੀ ਚਿਹਰਾ ਐਲਾਨਿਆ ਗਿਆ ਹੈ ਇਸ ਤੋਂ ਸਾਫ਼ ਕਾਂਗਰਸ ਦਾ ਚਿਹਰਾ ਪਤਾ ਲੱਗਦਾ ਹੈ ਕਿ ਕਾਂਗਰਸ ਮਾਫ਼ੀਆ ਰਾਜ ਨੂੰ ਅਤੇ ਖ਼ਜ਼ਾਨਾ ਲੁੱਟਣ ਦੇ ਆਰੋਪੀਆਂ ਨੂੰ ਬੜ੍ਹਾਵਾ ਦੇ ਰਹੀ ਹੈ |

ਉਨ੍ਹਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਤੇ ਚਰਨਜੀਤ ਸਿੰਘ ਚੰਨੀ ਦੋਵਾਂ ਨੇ ਮਿਲ ਕੇ ਮਾਫੀਆ ਰਾਜ ਵਧਾਉਣ ਵਾਲੇ ਅਤੇ ਗ਼ਰੀਬਾਂ ਦੇ ਵਜ਼ੀਫ਼ੇ ਖਾਣ ਵਾਲੇ ਨੇਤਾਵਾਂ ਨੂੰ ਉਮੀਦਵਾਰਾਂ ਦੀਆਂ ਟਿਕਟਾਂ ਵੰਡੀਆਂ ਹਨ, ਉਨ੍ਹਾਂ ਕਿਹਾ ਕਿ ਚਰਨਜੀਤ ਸਿੰਘ ਚੰਨੀ ਨੂੰ ਆਪਣੇ ਹਲਕਾ ਚਮਕੌਰ ਸਾਹਿਬ ਤੋਂ ਵਿਸ਼ਵਾਸ ਨਹੀਂ ਸੀ ਇਸ ਲਈ ਉਹ ਆਪਣਾ ਹਲਕਾ ਇਸ ਤੋਂ ਇਲਾਵਾ ਭਦੌੜ ਤੋਂ ਵੀ ਟਿਕਟ ਲੜ ਰਹੇ ਹਨ ਇਸ ਦੇ ਨਾਲ ਉਨ੍ਹਾਂ ਨੇ ਕਿਹਾ ਕਿ ਚਰਨਜੀਤ ਸਿੰਘ ਚੰਨੀ ਨੇ ਆਪਣੇ ਭਾਣਜੇ ਨੂੰ ਵੀ ਸੀਐੱਮ ਸਕਿਉਰਿਟੀ ਦਿੱਤੀ ਅਤੇ ਉਸ ਦੇ ਘਰੋਂ ਦੱਸ ਤੋਂ ਬਾਰਾਂ ਕਰੋੜ ਬਰਾਮਦ ਹੋਇਆ |

ਜਿਸ ਦਾ ਅਜੇ ਤੱਕ ਕੋਈ ਹਿਸਾਬ ਨਹੀਂ ਦੇ ਪਾਏ ਇਸ ਦੇ ਨਾਲ ਹੀ ਬਿਕਰਮ ਸਿੰਘ ਮਜੀਠੀਆ ਨੇ ਅੱਗੇ ਬੋਲਦੇ ਹੋਏ ਕਿਹਾ ਕਿ ਚਰਨਜੀਤ ਸਿੰਘ ਚੰਨੀ ਆਪ ਹੀ ਇਹਨੇ ਇਲਜ਼ਾਮਾਂ ਵਿੱਚ ਘਿਰੇ ਹੋਏ ਹਨ ਅਤੇ ਇਸ ਵਿੱਚ ਕਾਂਗਰਸ ਵੱਲੋਂ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨਣਾ ਬੜੀ ਹੀ ਮੂਰਖਤਾ ਹੈ ਅਤੇ ਇਹ ਚਰਨਜੀਤ ਸਿੰਘ ਚੰਨੀ ਦਾ ਜੋ ਮੁੱਖ ਮੰਤਰੀ ਦਾ ਚਿਹਰਾ ਐਲਾਨਿਆ ਹੈ ਇਹ ਸਿਰਫ ਪੋਸਟਰਾਂ ‘ਚ ਹੀ ਦੇਖਣ ਨੂੰ ਮਿਲੇਗਾ, ਇਸ ਦੇ ਨਾਲ ਹੀ ਨਵਜੋਤ ਸਿੰਘ ਸਿੱਧੂ ਬਾਰੇ ਬੋਲਦੇ ਹੋਏ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨ ਕੇ ਰਾਹੁਲ ਗਾਂਧੀ ਨੇ ਨਵਜੋਤ ਸਿੰਘ ਸਿੱਧੂ ਦਾ ਦਿੱਲੀ ਤੋਂ ਬਿਸਤਰਾ ਗੋਲ ਕਰ ਦਿੱਤਾ ਅਤੇ ਵਿਧਾਨ ਸਭਾ ਹਲਕਾ ਪੂਰਬੀ ਤੋਂ ਬਿਕਰਮ ਸਿੰਘ ਮਜੀਠੀਆ ਨੂੰ ਲੋਕ ਜਤਾ ਕੇ ਨਵਜੋਤ ਸਿੰਘ ਸਿੱਧੂ ਦਾ ਬਿਸਤਰਾ ਇੱਥੋਂ ਵੀ ਗੋਲ ਕਰ ਦੇਣਗੇ |

Scroll to Top