June 30, 2024 11:10 am
Amritsar

ਕਾਂਗਰਸ ਨੂੰ ਵੱਡਾ ਝਟਕਾ ਅੰਮ੍ਰਿਤਸਰ ਦਿਹਾਤੀ ਪ੍ਰਧਾਨ ਭਗਵੰਤਪਾਲ ਸਿੰਘ ਸੱਚਰ ਹੋਏ ਭਾਜਪਾ ‘ਚ ਸ਼ਾਮਲ

ਅੰਮ੍ਰਿਤਸਰ 16 ਜਨਵਰੀ 2022 : ਪਿਛਲੇ ਦਿਨੀਂ ਕਾਂਗਰਸ ਵੱਲੋਂ ਪਹਿਲੀ ਸੂਚੀ ਜਾਰੀ ਕਰਨ ਤੋਂ ਬਾਅਦ ਕਾਂਗਰਸ ਪਾਰਟੀ (Congress party) ਚ ਕਾਫੀ ਖੜਕਣ ਦੇਖਣ ਨੂੰ ਮਿਲ ਰਿਹਾ ਹੈ, ਉਸ ਦੌਰਾਨ ਜਿਨ੍ਹਾਂ ਸੰਭਾਵਿਤ ਉਮੀਦਵਾਰਾਂ ਨੂੰ ਟਿਕਟ ਨਹੀਂ ਮਿਲੀ ਉਹ ਹੁਣ ਦੂਸਰੀਆਂ ਪਾਰਟੀਆਂ ਵਿਚ ਸ਼ਾਮਲ ਹੋਣ ਦਾ ਸਿਲਸਿਲਾ ਜਾਰੀ ਹੈ, ਜਿਸ ਦੇ ਚਲਦੇ ਮਜੀਠਾ ਹਲਕੇ ਤੋਂ ਕਾਂਗਰਸ ਪਾਰਟੀ (Congress party)ਲਈ ਸੁਖਜਿੰਦਰ ਰਾਜ ਲਾਲੀ ਮਜੀਠੀਆ ਅਤੇ ਉਨ੍ਹਾਂ ਦੇ ਭਰਾ ਜੱਗਾ ਮਜੀਠੀਆ ਤੇ ਅੰਮ੍ਰਿਤਸਰ ਦਿਹਾਤੀ ਕਾਂਗਰਸ ਦੇ ਪ੍ਰਧਾਨ ਭਗਵੰਤਪਾਲ ਸੱਚਰ (Bhagwant Pal Singh Sachar) ਵੱਲੋਂ ਆਪਣੀ ਦਾਅਵੇਦਾਰੀ ਠੋਕੀ ਗਈ ਸੀ, ਜਿਸ ਤੋਂ ਬਾਅਦ ਲਾਲੀ ਮਜੀਠੀਆ ਪਹਿਲਾਂ ਹੀ ਆਮ ਆਦਮੀ ਪਾਰਟੀ ‘ਚ ਸ਼ਾਮਲ ਹੋ ਗਏ ਅਤੇ ਹੁਣ ਕਾਂਗਰਸ ਨੇ ਜੱਗਾ ਮਜੀਠੀਆ ਦੇ ਉੱਤੇ ਦਾਅ ਖੇਡਦੇ ਹੋਏ ਮਜੀਠਾ ਹਲਕੇ ਤੋਂ ਜੱਗਾ ਮਜੀਠੀਆ ਨੂੰ ਕਾਂਗਰਸ ਦਾ ਉਮੀਦਵਾਰ ਉਤਾਰਿਆ, ਜਿਸ ਤੋਂ ਬਾਅਦ ਭਗਵੰਤਪਾਲ ਸਿੰਘ ਸੱਚਰ ਨੇ ਹੁਣ ਕਾਂਗਰਸ ਦਾ ਪੰਜਾ ਛੱਡ ਕੇ ਕਮਲ ਦਾ ਫੁੱਲ ਅਪਣਾ ਲਿਆ,

ਤੁਹਾਨੂੰ ਦੱਸ ਦਈਏ ਕਿ ਪਹਿਲਾਂ ਕਾਂਗਰਸੀ ਨੇਤਾ ਨਹੀਂ ਜਿਸ ਨੇ ਕਾਂਗਰਸ (Congress party) ਛੱਡ ਕੇ ਭਾਜਪਾ ਦਾ ਪੱਲਾ ਫੜਿਆ ਹੋਵੇ, ਇਸ ਤੋਂ ਪਹਿਲਾਂ ਪ੍ਰਤਾਪ ਸਿੰਘ ਬਾਜਵਾ ਦੇ ਭਰਾ ਫਤਹਿਜੰਗ ਸਿੰਘ ਬਾਜਵਾ ਨੇ ਵੀ ਕਾਂਗਰਸ ਦਾ ਹੱਥ ਛੱਡ ਭਾਜਪਾ ਨੂੰ ਅਪਣਾਇਆ ਅਤੇ ਅਤੇ ਮੋਗਾ ਤੋਂ ਹਰਜੋਤ ਕਮਲ ਨੇ ਵੀ ਆਪਣੀ ਟਿਕਟ ਕੱਟਦੀ ਦੇਖ ਭਾਜਪਾ ਦਾ ਪੱਲਾ ਫੜਿਆ, ਜਿਸ ਤੋਂ ਬਾਅਦ ਲਗਾਤਾਰ ਤੀਸਰੀ ਵਾਰ ਜ਼ਿਲ੍ਹਾ ਕਾਂਗਰਸ ਕਮੇਟੀ ਅੰਮ੍ਰਿਤਸਰ ਦਿਹਾਤੀ ਤੋਂ ਪ੍ਰਧਾਨ ਬਣੇ ਭਗਵੰਤਪਾਲ ਸੱਚਰ (Bhagwant Pal Singh Sachar) ਨੇ ਵੀ ਹੁਣ ਭਾਜਪਾ ਦਾ ਪੱਲਾ ਫੜ ਲਿਆ, ਜਿਨ੍ਹਾਂ ਨੂੰ ਕਿ ਭਾਜਪਾ ਦੇ ਜਨਰਲ ਸਕੱਤਰ ਤਰੁਣ ਚੁੱਘ ਨੇ ਭਾਜਪਾ ਵਿੱਚ ਸ਼ਾਮਲ ਕਰਵਾਇਆ,

ਹੁਣ ਦੇਖਣਾ ਇਹ ਹੋਵੇਗਾ ਕਿ ਮਜੀਠਾ ਹਲਕੇ ਤੋਂ ਭਾਜਪਾ ਵੱਲੋਂ ਭਗਵੰਤਪਾਲ ਸਿੰਘ ਸੱਚਰ ਨੂੰ ਟਿਕਟ ਮਿਲਦੀ ਹੈ ਜਾਂ ਨਹੀਂ ਤੁਹਾਨੂੰ ਦੱਸਦਈਏ ਕਿ ਲਗਾਤਾਰ ਹੀ ਕਾਂਗਰਸ ਨੂੰ ਛੱਡ ਕਾਂਗਰਸ ਦੇ ਵੱਡੇ ਚਿਹਰੇ ਭਾਜਪਾ ਵਿੱਚ ਅਤੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੁੰਦੇ ਨਜ਼ਰ ਆ ਰਹੇ ਹਨ,