July 8, 2024 5:54 pm
Mansa

ਲਾਰੈਂਸ ਬਿਸ਼ਨੋਈ ਨੂੰ ਰਿਮਾਂਡ ‘ਤੇ ਲਿਆਉਣ ਲਈ ਮਾਨਸਾ ‘ਚ ਵਧਾਈ ਸੁਰੱਖਿਆ

ਚੰਡੀਗੜ੍ਹ 14 ਜੂਨ 2022: ਪੰਜਾਬ ਪੁਲਿਸ ਦੀ ਭਾਰੀ ਸੁਰੱਖਿਆ ਵਿਚਕਾਰ ਦਿੱਲੀ ਦੇ ਆਰ.ਐਮ.ਐਲ. ਹਸਪਤਾਲ ‘ਚ ਮੈਡੀਕਲ ਕਰਵਾਉਣ ਤੋਂ ਬਾਅਦ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਪੰਜਾਬ ਪੁਲਿਸ ਵਲੋਂ ਮਾਨਸਾ (Mansa) ਲਿਆਂਦਾ ਜਾ ਰਿਹਾ ਹੈ | ਇਸਦੇ ਚੱਲਦੇ ਮਾਨਸਾ ਪੁਲਿਸ ਨੇ ਪੂਰੀਆਂ ਤਿਆਰੀਆਂ ਕਰ ਲਈਆਂ ਹਨ| ਮਾਨਸਾ ਪੁਲਿਸ ਵੱਲੋਂ ਸੁਰੱਖਿਆ ਪੱਖੋਂ ਫਲੈਗ ਮਾਰਚ ਕੱਢਿਆ ਜਾ ਰਿਹਾ ਹੈ, ਸੁਰੱਖਿਆ ਨੂੰ ਦੇਖਦੇ ਹੋਏ ਪੁਲਿਸ ਫੋਰਸ ਵਧਾ ਦਿੱਤੀ ਗਈ ਹੈ, ਸੂਤਰਾਂ ਦੇ ਹਵਾਲੇ ਤੋਂ ਖ਼ਬਰ ਹੈ ਕਿ ਪੰਜਾਬ ਪੁਲਿਸ 2:00 ਵਜੇ ਲਾਰੈਂਸ ਬਿਸ਼ਨੋਈ ਨੂੰ ਲੈ ਕੇ ਮਾਨਸਾ ਪਹੁੰਚੇਗੀ |

Mansa