ਚੰਡੀਗੜ੍ਹ 31 ਮਾਰਚ 2022: ਗੁਆਂਢੀ ਦੇਸ਼ ਸ਼੍ਰੀਲੰਕਾ (Sri Lanka) ‘ਚ ਹੜਕੰਪ ਮਚ ਗਿਆ ਹੈ। ਹਸਪਤਾਲਾਂ ‘ਚ ਦਵਾਈਆਂ ਖਤਮ ਹੋਣ ਕਾਰਨ ਡਾਕਟਰਾਂ ਨੇ ਮਰੀਜ਼ਾਂ ਦੇ ਆਪ੍ਰੇਸ਼ਨ ਬੰਦ ਕਰ ਦਿੱਤੇ। ਪੈਟਰੋਲ ਪੰਪ ‘ਤੇ ਬਾਲਣ ਲਈ ਦੋ ਕਿਲੋਮੀਟਰ ਲੰਬੀਆਂ ਲਾਈਨਾਂ ਲੱਗ ਗਈਆਂ ਹਨ । ਖਾਣ-ਪੀਣ ਦੀਆਂ ਵਸਤੂਆਂ ਇੰਨੀਆਂ ਮਹਿੰਗੀਆਂ ਹੋ ਗਈਆਂ ਹਨ ਕਿ ਲੋਕ ਭੁੱਖੇ ਸੌਣ ਲਈ ਮਜਬੂਰ ਹਨ। ਆਲਮ ਇਹ ਹੈ ਕਿ ਦੁੱਧ ਪੈਟਰੋਲ ਨਾਲੋਂ ਮਹਿੰਗਾ ਵਿਕ ਰਿਹਾ ਹੈ।
ਇਸਦੇ ਨਾਲ ਹੀ ਚਾਹ ਦੇ ਕੱਪ ਦੀ ਕੀਮਤ 100 ਰੁਪਏ ਹੋ ਗਈ ਹੈ। ਮਿਰਚ 700 ਰੁਪਏ ਕਿਲੋ ਵਿਕ ਰਹੀ ਹੈ। ਇੱਕ ਕਿਲੋਗ੍ਰਾਮ ਆਲੂ ਲਈ 200 ਰੁਪਏ ਤੱਕ ਦੇਣੇ ਪੈ ਰਹੇ ਹਨ । ਇਸਦੇ ਨਾਲ ਹੀ ਬਿਜਲੀ ਉਤਪਾਦਨ ਨੂੰ ਵੀ ਪ੍ਰਭਾਵਿਤ ਕੀਤਾ ਹੈ। ਹੁਣ ਕਈ ਸ਼ਹਿਰਾਂ ਨੂੰ 12 ਤੋਂ 15 ਘੰਟੇ ਬਿਜਲੀ ਕੱਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਜਿਹੇ ‘ਚ ਭਾਰਤ ਨੇ ਤੁਰੰਤ ਸ਼੍ਰੀਲੰਕਾ ਨੂੰ ਇਕ ਅਰਬ ਡਾਲਰ ਦੀ ਮਦਦ ਦਿੱਤੀ ਹੈ।
ਸ਼੍ਰੀਲੰਕਾ ‘ਤੇ ਬਹੁਤ ਸਾਰੇ ਦੇਸ਼ਾਂ ਦਾ ਕਰਜ਼ਾ
ਸ਼੍ਰੀਲੰਕਾ (Sri Lanka) ‘ਤੇ ਕਈ ਦੇਸ਼ਾਂ ਦਾ ਕਰਜ਼ਾ ਹੈ। ਇੱਥੇ ਜਨਵਰੀ ‘ਚ ਵਿਦੇਸ਼ੀ ਮੁਦਰਾ ਭੰਡਾਰ 70 ਫੀਸਦੀ ਤੋਂ ਜ਼ਿਆਦਾ ਘੱਟ ਕੇ 2.36 ਅਰਬ ਡਾਲਰ ‘ਤੇ ਆ ਗਿਆ ਸੀ, ਜੋ ਲਗਾਤਾਰ ਘਟ ਰਿਹਾ ਹੈ। ਵਿਦੇਸ਼ੀ ਮੁਦਰਾ ਦੀ ਘਾਟ ਕਾਰਨ ਦੇਸ਼ ‘ਚ ਬਹੁਤੀਆਂ ਜ਼ਰੂਰੀ ਵਸਤਾਂ, ਦਵਾਈਆਂ, ਪੈਟਰੋਲ ਅਤੇ ਡੀਜ਼ਲ ਵਿਦੇਸ਼ਾਂ ਤੋਂ ਆਯਾਤ ਨਹੀਂ ਕੀਤੇ ਜਾ ਰਹੇ ਹਨ। ਪਿਛਲੇ ਦਿਨੀਂ ਆਈ ਰਿਪੋਰਟ ਮੁਤਾਬਕ ਦੇਸ਼ ‘ਚ ਰਸੋਈ ਗੈਸ ਅਤੇ ਬਿਜਲੀ ਦੀ ਕਮੀ ਕਾਰਨ ਕਰੀਬ 1000 ਬੇਕਰੀਆਂ ਬੰਦ ਹੋ ਚੁੱਕੀਆਂ ਹਨ ਅਤੇ ਬਾਕੀਆਂ ‘ਚ ਵੀ ਸਹੀ ਢੰਗ ਨਾਲ ਉਤਪਾਦਨ ਨਹੀਂ ਹੋ ਰਿਹਾ ਹੈ।
ਜਨਵਰੀ ‘ਚ ਚੀਨ ਸਮੇਤ ਕਈ ਦੇਸ਼ਾਂ ਦੇ ਕਰਜ਼ੇ ਹੇਠ ਦੱਬੇ ਸ਼੍ਰੀਲੰਕਾ ਦਾ ਵਿਦੇਸ਼ੀ ਮੁਦਰਾ ਭੰਡਾਰ 70 ਫੀਸਦੀ ਤੋਂ ਜ਼ਿਆਦਾ ਡਿੱਗ ਕੇ 2.36 ਅਰਬ ਡਾਲਰ ‘ਤੇ ਆ ਗਿਆ, ਜੋ ਲਗਾਤਾਰ ਘਟ ਰਿਹਾ ਹੈ। ਵਿਦੇਸ਼ੀ ਮੁਦਰਾ ਦੀ ਘਾਟ ਕਾਰਨ ਦੇਸ਼ ‘ਚ ਬਹੁਤੀਆਂ ਜ਼ਰੂਰੀ ਵਸਤਾਂ, ਦਵਾਈਆਂ, ਪੈਟਰੋਲ ਅਤੇ ਡੀਜ਼ਲ ਵਿਦੇਸ਼ਾਂ ਤੋਂ ਆਯਾਤ ਨਹੀਂ ਕੀਤੇ ਜਾ ਰਹੇ ।