ਚੰਡੀਗੜ੍ਹ 11 ਫਰਵਰੀ 2022: ਬੀਤੇ ਦਿਨ ਗੁਰੂਗ੍ਰਾਮ ‘ਚ ਛੇਵੀਂ ਮੰਜ਼ਿਲ ‘ਚ ਉਸਾਰੀ ਦੌਰਾਨ ਲੈਂਟਰ ਡਿੱਗ ਗਿਆ। ਇਸ ਹਾਦਸੇ ‘ਚ ਔਰਤ ਦੀ ਮੌਤ ਹੋ ਗਈ ਹੈ | ਇਸਦੇ ਚੱਲਦੇ ਗੁਰੂਗ੍ਰਾਮ ਦੇ ਦਵਾਰਕਾ ਐਕਸਪ੍ਰੈਸਵੇਅ ‘ਤੇ ਸਥਿਤ ਇਕ ਨਿਰਮਾਣ ਅਧੀਨ ਸੁਸਾਇਟੀ ‘ਚ ਹੋਏ ਹਾਦਸੇ ਦੇ ਸਬੰਧ ‘ਚ ਬਜਖੇੜਾ ਪੁਲਸ ਸਟੇਸ਼ਨ ‘ਚ ਮਾਮਲਾ ਦਰਜ ਕੀਤਾ ਗਿਆ ਹੈ।ਹਾਦਸੇ ਦੌਰਾਨ ਮੌਤ ਹੋਈ ਲੜਕੀ ਦਾ ਨਾਂ ਏਕਤਾ ਭਾਰਦਵਾਜ ਹੈ। ਉਸ ਦੇ ਪਤੀ ਰਾਜੇਸ਼ ਭਾਰਦਵਾਜ ਨੇ ਬਿਲਡਰ ਅਸ਼ੋਕ ਸੁਲੇਮਾਨ ਖਿਲਾਫ ਲਿਖਤੀ ਸ਼ਿਕਾਇਤ ਦਰਜ ਕਰਵਾਈ ਹੈ। ਇਸ ਤੋਂ ਬਾਅਦ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ। ਦੱਸ ਦੇਈਏ ਕਿ ਔਰਤ ਦੂਜੀ ਮੰਜ਼ਿਲ ‘ਤੇ ਰਹਿ ਰਹੀ ਸੀ।
ਦੱਸਿਆ ਜਾ ਰਿਹਾ ਹੈ ਕਿ ਗੁਰੂਗ੍ਰਾਮ ਪੁਲਸ ਨੇ ਬਿਲਡਰ ਅਸ਼ੋਕ ਸੁਲੇਮਾਨ ਖਿਲਾਫ ਲਾਪਰਵਾਹੀ ਦਾ ਮਾਮਲਾ ਦਰਜ ਕੀਤਾ ਹੈ। ਇਸ ਦੇ ਨਾਲ ਹੀ ਕਈ ਹੋਰ ਲੋਕ ਵੀ ਇਸ ‘ਚ ਸ਼ਾਮਲ ਹੋ ਸਕਦੇ ਹਨ, ਇਸ ਲਈ ਆਈਪੀਸੀ ਦੀ ਧਾਰਾ 34 ਵੀ ਲਗਾਈ ਗਈ ਹੈ। ਪੁਲਿਸ ਨੇ ਦੋ ਧਾਰਾਵਾਂ 304ਏ ਅਤੇ 34 ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਤੁਹਾਨੂੰ ਦੱਸ ਦੇਈਏ ਕਿ ਘਟਨਾ ਗੁਰੂਗ੍ਰਾਮ ਦੇ ਕਿਨਟੇਲਜ਼ ਪੈਰਾਡੀਸੋ ਹਾਊਸਿੰਗ ਕੰਪਲੈਕਸ ਦੇ ਇੱਕ ਅਪਾਰਟਮੈਂਟ ਦੀ ਹੈ। ਇਸ ਮਾਮਲੇ ‘ਤੇ ਗੁਰੂਗ੍ਰਾਮ ਦੇ ਡੀਸੀ ਨਿਸ਼ਾਂਤ ਯਾਦਵ ਨੇ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਸਵੇਰੇ 6 ਵਜੇ ਦੇ ਕਰੀਬ ਸੈਕਟਰ 109 ਦੀ ਇੱਕ ਸੁਸਾਇਟੀ ‘ਚ ਇੱਕ ਡੀ ਟਾਵਰ ‘ਚ ਕੁਝ ਬਲਾਕ ਹਨ, ਉਹ ਹੇਠਾਂ ਡਿੱਗ ਗਿਆ ਹੈ।