Site icon TheUnmute.com

ਅਬੋਹਰ ਵਿਖੇ ਮੁਆਵਜ਼ਾ ਵੰਡ ਸਮਾਗਮ ਸ਼ੁਰੂ, CM ਭਗਵੰਤ ਮਾਨ ਨੇ ਕਿਹਾ- ਫ਼ਸਲ ਖੇਤਾਂ ‘ਚ ਪੈਸਾ ਖਾਤਿਆਂ ‘ਚ

Abohar

ਚੰਡੀਗੜ੍ਹ,13 ਅਪ੍ਰੈਲ 2023: ਪੰਜਾਬ ਸਰਕਾਰ ਵਲੋਂ ਅੱਜ ਸੂਬੇ ਦੇ ਕਿਸਾਨਾਂ ਦੀਆ ਬੇਮੌਸਮੀ ਬਾਰਿਸ਼ ਕਾਰਨ ਨੁਕਸਾਨੀਆ ਫਸਲਾਂ ਮੁਆਵਜ਼ੇ ਵੰਡਣ ਲਈ ਅਬੋਹਰ (Abohar) ਵਿਖੇ ਮੁਆਵਜ਼ਾ ਵੰਡ ਸਮਾਗਮ ਕਰਵਾਇਆ ਜਾ ਰਿਹਾ ਹੈ | ਜਿੱਥੇ ਮੁੱਖ ਮੰਤਰੀ ਭਗਵੰਤ ਮਾਨ ਪਹੁੰਚੇ, ਉਨ੍ਹਾਂ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਖੁਸ਼ੀ ਦਾ ਦਿਨ ਨਹੀਂ, ਕੁਦਰਤ ਦੀ ਮਾਰ ਕਾਰਨ ਕਿਸਾਨਾਂ ਦਾ ਕਾਫੀ ਨੁਕਸਾਨ ਹੋਇਆ ਹੈ |

ਉਨ੍ਹਾਂ ਨੇ ਕਿਹਾ ਕਿ ਬੀਤੇ ਦਿਨਾਂ ਵਿੱਚ ਬੇਮੌਸਮੀ ਬਾਰਿਸ਼ ਅਤੇ ਗੜੇਮਾਰੀ ਕਾਰਨ ਕਿਸਾਨਾਂ ਦੀਆਂ ਫਸਲਾਂ ਬਰਬਾਦ ਹੋ ਗਈਆਂ | ਕਿਸਾਨਾਂ ਦੀਆਂ ਫਸਲਾਂ ਦੇ ਨੁਕਸਾਨ ਨਾਲ ਹਰੇ ਚਾਰੇ, ਗਰੀਬ ਘਰਾਂ ਦੀਆਂ ਛੱਤਾਂ ਤੱਕ ਉਡ ਗਈਆਂ | ਉਸ ਤੋਂ ਬਾਅਦ ਸਾਰੇ ਵਿਧਾਇਕਾਂ ਅਤੇ ਅਫਸਰਾਂ ਨੂੰ ਜਲਦ ਗਿਰਦਾਵਰੀ ਕਰਵਾਉਣ ਦੇ ਹੁਕਮ ਦਿੱਤੇ ਗਏ, ਤਾਂ ਜੋ ਮੁਆਵਜ਼ਾ ਜਲਦ ਦਿੱਤਾ ਜਾ ਸਕੇ |

ਮੁੱਖ ਮੰਤਰੀ ਨੇ ਟਵੀਟ ਕਰਦਿਆਂ ਕਿਹਾ ਕਿ ਫ਼ਸਲ ਖੇਤਾਂ ‘ਚ ਪੈਸਾ ਖਾਤਿਆਂ ‘ਚ, ਅੱਜ ਪੰਜਾਬ ਦੇ ਖੇਤੀ ਸੈਕਟਰ ਲਈ ਬਹੁਤ ਇਤਿਹਾਸਕ ਦਿਨ ਹੈ| ਬਰਸਾਤ ਅਤੇ ਗੜੇਮਾਰੀ ਨਾਲ ਖਰਾਬ ਹੋਈ ਫਸਲ ਦਾ ਮੁਆਵਜ਼ਾ 20 ਦਿਨਾਂ ਦੇ ਅੰਦਰ ਅੱਜ ਤੋਂ ਮਿਲਣਾ ਸ਼ੁਰੂ ਹੋ ਗਿਆ | ਅੱਜ ਅਬੋਹਰ ਵਿੱਚ ਮੈਂ ਖੁਦ ਨੁਕਸਾਨ ਦੀ ਰਕਮ ਜਾਰੀ ਕਰਾਂਗਾ | ਖਰਾਬ ਫਸਲ ਅਜੇ ਖੇਤ ‘ਚ ਡਿੱਗੀ ਪਈ ਹੈ, ਪਰ ਖ਼ਰਾਬੇ ਦਾ ਪੈਸਾ ਖਾਤੇ ‘ਚ ਪੈਣਾ ਸੁਰੂ ਹੋ ਗਿਆ ਹੈ |

Exit mobile version