June 30, 2024 8:21 pm
Wrestler Naveen

Commonwealth Games: ਪਹਿਲਵਾਨ ਨਵੀਨ ਫ੍ਰੀਸਟਾਈਲ 74 ਕਿਲੋਗ੍ਰਾਮ ਵਰਗ ਮੁਕਾਬਲੇ ਦੇ ਫਾਈਨਲ ‘ਚ ਪਹੁੰਚੇ

ਚੰਡੀਗੜ੍ਹ 06 ਅਗਸਤ 2022: ਭਾਰਤੀ ਖਿਡਾਰੀਆਂ ਦਾ ਰਾਸ਼ਟਰਮੰਡਲ ਖੇਡਾਂ ‘ਚ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ | ਇਸ ਦੌਰਾਨ ਭਾਰਤੀ ਪਹਿਲਵਾਨ ਨਵੀਨ (Wrestler Naveen) ਫ੍ਰੀਸਟਾਈਲ 74 ਕਿਲੋਗ੍ਰਾਮ ਵਰਗ ਦੇ ਫਾਈਨਲ ਵਿੱਚ ਪਹੁੰਚ ਗਏ ਹਨ। ਉਸ ਨੇ ਸੈਮੀਫਾਈਨਲ ‘ਚ ਇੰਗਲੈਂਡ ਦੇ ਚਾਰਲੀ ਬੌਲਿੰਗ ਨੂੰ 12-1 ਨਾਲ ਹਰਾਇਆ। ਨਵੀਨ ਨੇ ਆਪਣੇ ਲਈ ਮੈਡਲ ਪੱਕਾ ਕਰ ਲਿਆ ਹੈ।