July 2, 2024 10:15 pm
Commonwealth Games

Commonwealth Games: ਭਾਰਤੀ ਹਾਕੀ ਟੀਮ ਅੱਜ ਅਹਿਮ ਮੁਕਾਬਲੇ ‘ਚ ਕੈਨੇਡਾ ਨਾਲ ਭਿੜੇਗੀ

ਚੰਡੀਗੜ੍ਹ 03 ਅਗਸਤ 2022: ਰਾਸ਼ਟਰਮੰਡਲ ਖੇਡਾਂ (Commonwealth Games) ਵਿੱਚ ਭਾਰਤੀ ਟੀਮ ਨੇ ਆਪਣੇ ਪਹਿਲੇ ਮੈਚ ‘ਚ ਘਾਨਾ ਨੂੰ ਹਰਾ ਦਿੱਤਾ ਸੀ ਅਤੇ ਭਾਰਤੀ ਟੀਮ ਦਾ ਇੰਗਲੈਂਡ ਖਿਲਾਫ ਸ਼ਾਨਦਾਰ ਸ਼ੁਰੂਆਤ ਦੇ ਬਾਵਜੂਦ ਮੈਚ ਡਰਾਅ ਰਿਹਾ। ਇਸ ਡਰਾਅ ਨਾਲ ਭਾਰਤੀਆ ਟੀਮ ਦੀਆਂ ਮੁਸ਼ਕਿਲਾਂ ਵੱਧ ਸਕਦੀਆਂ ਹਨ । ਭਾਰਤ ਟੀਮ ਬੁੱਧਵਾਰ ਨੂੰ ਕੈਨੇਡਾ ਖਿਲਾਫ ਜਿੱਤ ਦਰਜ ਕਰਨਾ ਚਾਹੇਗੀ। ਦੋਵੇਂ ਟੀਮਾਂ ਹੁਣ ਤੱਕ 32 ਵਾਰ ਆਹਮੋ-ਸਾਹਮਣੇ ਆ ਚੁੱਕੀਆਂ ਹਨ, ਜਿਨ੍ਹਾਂ ‘ਚੋਂ ਭਾਰਤ ਨੇ 26 ਵਾਰ ਜਿੱਤ ਦਰਜ ਕੀਤੀ ਹੈ। ਭਾਰਤ ਅਤੇ ਕੈਨੇਡਾ ਵਿਚਾਲੇ ਇਹ ਮੈਚ ਯੂਨੀਵਰਸਿਟੀ ਗਰਾਊਂਡ ਬਰਮਿੰਘਮ ‘ਚ ਸ਼ਾਮ 6:30 ਵਜੇ ਖੇਡਿਆ ਜਾਵੇਗਾ।