Site icon TheUnmute.com

Commonwealth Games: ਸੰਕੇਤ ਮਹਾਦੇਵ ਨੇ ਜਿੱਤਿਆ ਭਾਰਤ ਲਈ ਪਹਿਲਾ ਚਾਂਦੀ ਦਾ ਤਮਗਾ

Sanket Mahadev Sargar

ਚੰਡੀਗੜ੍ਹ 30 ਜੁਲਾਈ 2022: ਸੰਕੇਤ ਮਹਾਦੇਵ ਸਰਗਰ ਨੇ ਬਰਮਿੰਘਮ ਰਾਸ਼ਟਰਮੰਡਲ ਖੇਡਾਂ ਵਿੱਚ ਭਾਰਤ ਲਈ ਪਹਿਲਾ ਦਾ ਤਮਗਾ ਜਿੱਤਿਆ ਹੈ। ਭਾਰਤ ਦੇ ਸੰਕੇਤ ਮਹਾਦੇਵ ਸਰਗਰ (Sanket Mahadev Sargar) ਨੇ 55 ਕਿਲੋ ਭਾਰ ਵਰਗ ਵਿੱਚ ਕੁੱਲ 248 ਕਿਲੋ ਭਾਰ ਚੁੱਕ ਕੇ ਭਾਰਤ ਲਈ ਪਹਿਲਾ ਚਾਂਦੀ ਦਾ ਤਮਗਾ ਜਿੱਤਿਆ।

ਕਲੀਨ ਐਂਡ ਜਰਕ ਦੇ ਦੂਜੇ ਦੌਰ ‘ਚ ਜ਼ਖਮੀ ਹੋਣ ਦੇ ਬਾਵਜੂਦ ਸਰਗਰ ਨੇ ਸੋਨ ਤਮਗਾ ਜਿੱਤਣ ਦੀ ਕੋਸ਼ਿਸ਼ ਕੀਤੀ ਪਰ ਉਹ ਸਫਲ ਨਹੀਂ ਹੋ ਸਕਿਆ। ਤਿੰਨ ਵਾਰ ਦੇ ਰਾਸ਼ਟਰੀ ਚੈਂਪੀਅਨ ਅਤੇ ਪਿਛਲੇ ਸਾਲ ਦਸੰਬਰ ‘ਚ ਰਾਸ਼ਟਰਮੰਡਲ ਚੈਂਪੀਅਨਸ਼ਿਪ ‘ਚ ਚਾਂਦੀ ਦਾ ਤਮਗਾ ਜਿੱਤਣ ਵਾਲੇ ਸੰਕੇਤ ਦਾ ਸੁਭਾਅ ਸ਼ਰਮੀਲਾ ਹੈ ਅਤੇ ਬਾਊਟ ਦੌਰਾਨ ਆਪਣੀ ਟੀਮ ਦੇ ਸਪੋਰਟ ਸਟਾਫ ਤੋਂ ਇਲਾਵਾ ਕਿਸੇ ਨਾਲ ਗੱਲ ਨਹੀਂ ਕਰਦਾ।

Exit mobile version