July 5, 2024 1:39 am
Lakshya Sen

Commonwealth Games: ਲਕਸ਼ਯ ਸੇਨ ਨੇ ਬੈਡਮਿੰਟਨ ਮੁਕਾਬਲੇ ‘ਚ ਜਿੱਤਿਆ ਸੋਨ ਤਮਗਾ

ਚੰਡੀਗੜ੍ਹ 08 ਅਗਸਤ 2022: ਰਾਸ਼ਟਰਮੰਡਲ ਖੇਡਾਂ 2022 ਵਿੱਚ ਪੀ.ਵੀ ਸਿੰਧੂ (PV Sindhu) ਤੋਂ ਬਾਅਦ ਹੁਣ ਲਕਸ਼ਯ ਸੇਨ ਨੇ ਬੈਡਮਿੰਟਨ ਵਿੱਚ ਪੁਰਸ਼ ਸਿੰਗਲਜ਼ ਮੁਕਾਬਲੇ ‘ਚ ਸੋਨ ਤਮਗਾ ਜਿੱਤਿਆ ਹੈ| ਲਕਸ਼ਯ ਸੇਨ (Lakshya Sen) ਨੇ ਬੈਡਮਿੰਟਨ ਵਿੱਚ ਪੁਰਸ਼ ਸਿੰਗਲਜ਼ ਦੇ ਫਾਈਨਲ ਵਿੱਚ ਮਲੇਸ਼ੀਆ ਦੇ ਐਂਗ ਜੇ ਯੋਂਗ ਨੂੰ 19-21, 21-9, 21-16 ਨਾਲ ਹਰਾਇਆ। ਰਾਸ਼ਟਰਮੰਡਲ ਖੇਡਾਂ 2022 ਵਿੱਚ ਭਾਰਤ ਦਾ ਇਹ 20ਵਾਂ ਸੋਨ ਤਗਮਾ ਹੈ। ਇਸ ਦੇ ਨਾਲ ਹੀ ਅੱਜ ਭਾਰਤ ਨੇ ਬੈਡਮਿੰਟਨ ਵਿੱਚ ਦੂਜਾ ਸੋਨ ਤਮਗਾ ਜਿੱਤਿਆ ਹੈ।