July 4, 2024 11:57 pm
Indian women's hockey

Commonwealth Games: ਭਾਰਤੀ ਮਹਿਲਾ ਹਾਕੀ ਟੀਮ ਕੈਨੇਡਾ ਨੂੰ ਹਰਾ ਕੇ ਸੈਮੀਫਾਈਨਲ ‘ਚ ਪਹੁੰਚੀ

ਚੰਡੀਗੜ੍ਹ 03 ਅਗਸਤ 2022: ਭਾਰਤੀ ਮਹਿਲਾ ਹਾਕੀ ਟੀਮ (Indian women’s hockey team) ਨੇ ਕੈਨੇਡਾ ਨੂੰ ਹਰਾ ਕੇ ਰਾਸ਼ਟਰਮੰਡਲ ਖੇਡਾਂ ਦੇ ਸੈਮੀਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ | ਭਾਰਤੀ ਮਹਿਲਾ ਹਾਕੀ ਟੀਮ ਨੇ ਚੌਥੇ ਗਰੁੱਪ ਮੈਚ ਵਿੱਚ ਕੈਨੇਡਾ ਨੂੰ 3-2 ਨਾਲ ਹਰਾਇਆ। ਭਾਰਤੀ ਟੀਮ ਪੰਜਵੀਂ ਵਾਰ ਰਾਸ਼ਟਰਮੰਡਲ ਖੇਡਾਂ ਦੇ ਸੈਮੀਫਾਈਨਲ ਵਿੱਚ ਪਹੁੰਚੀ ਹੈ।

ਭਾਰਤੀ ਮਹਿਲਾ ਹਾਕੀ ਟੀਮ ਨੇ ਆਖਰੀ ਵਾਰ 2018 (ਗੋਲਡ ਕੋਸਟ) ਵਿੱਚ ਵੀ ਆਖਰੀ-4 ਵਿੱਚ ਥਾਂ ਬਣਾਈ ਸੀ ਪਰ ਫਿਰ ਕਾਂਸੀ ਦੇ ਤਮਗੇ ਤੋਂ ਖੁੰਝ ਗਈ ਸੀ। ਇਸ ਮੈਚ ਵਿੱਚ ਭਾਰਤ ਲਈ ਸਲੀਮਾ ਟੇਟੇ, ਨਵਨੀਤ ਕੌਰ ਅਤੇ ਲਾਲਰੇਮਸਿਆਮੀ ਨੇ ਗੋਲ ਕੀਤੇ।