Site icon TheUnmute.com

Commonwealth Games: ਭਾਰਤੀ ਸ਼ਟਲਰ ਪੀਵੀ ਸਿੰਧੂ ਨੇ ਲਾਈ ਜਿੱਤ ਦੀ ਹੈਟ੍ਰਿਕ, ਸੈਮੀਫਾਈਨਲ ‘ਚ ਪਹੁੰਚੀ

PV Sindhu

ਚੰਡੀਗੜ੍ਹ 06 ਅਗਸਤ 2022: ਦੋ ਵਾਰ ਦੀ ਓਲੰਪਿਕ ਤਮਗਾ ਜੇਤੂ ਭਾਰਤ ਦੀ ਚੋਟੀ ਦੀ ਸ਼ਟਲਰ ਪੀਵੀ ਸਿੰਧੂ (PV Sindhu) ਰਾਸ਼ਟਰਮੰਡਲ ਖੇਡਾਂ 2022 ਦੇ ਸੈਮੀਫਾਈਨਲ ਥਾਂ ਪੱਕੀ ਕਰ ਲਈ ਹੈ। ਸਿੰਧੂ ਨੇ ਸ਼ਨੀਵਾਰ ਨੂੰ ਮਲੇਸ਼ੀਆ ਦੀ ਖਿਡਾਰਨ ਗੋਹ ਜਿਨ ਵੀ ਨੂੰ 2-1 ਨਾਲ ਹਰਾਇਆ।

ਪੀਵੀ ਸਿੰਧੂ (PV Sindhu) ਨੇ ਗੋਹ ਨੂੰ ਤਿੰਨ ਗੇਮਾਂ ਤੱਕ ਚੱਲੇ ਮੈਚ ਵਿੱਚ 19-21, 21-14, 21-18 ਨਾਲ ਹਰਾ ਦਿੱਤਾ ਹੈ। ਸਿੰਧੂ ਦੀ ਪਿਛਲੇ ਤਿੰਨ ਮੁਕਾਬਲਿਆਂ ਵਿੱਚ ਗੋਹ ਖ਼ਿਲਾਫ਼ ਇਹ ਲਗਾਤਾਰ ਤੀਜੀ ਜਿੱਤ ਹੈ। ਉਸਨੇ ਬਰਮਿੰਘਮ ਰਾਸ਼ਟਰਮੰਡਲ ਖੇਡਾਂ 2022 ਦੇ ਮਿਕਸਡ ਟੀਮ ਫਾਈਨਲ ਵਿੱਚ ਗੋਹ ਨੂੰ ਸਿੱਧੇ ਗੇਮਾਂ ਵਿੱਚ 22-20, 21-17 ਨਾਲ ਹਰਾਇਆ।

Exit mobile version