June 30, 2024 4:37 am
Kunwar Vijay Pratap

ਕੁੰਵਰ ਵਿਜੇ ਪ੍ਰਤਾਪ ਵੱਲੋਂ ਲਾਰੈਂਸ ਦੀ ਪੇਸ਼ੀ ਦੌਰਾਨ VIP ਕਲਚਰ ਦੇ ਬਿਆਨ ‘ਤੇ ਪੁਲਸ ਕਮਿਸ਼ਨਰ ਨੇ ਦਿੱਤਾ ਸਪੱਸ਼ਟੀਕਰਨ

ਅੰਮ੍ਰਿਤਸਰ 30 ਜੂਨ 2022: ਸਿੱਧੂ ਮੂਸੇਵਾਲੇ ਕਤਲਕਾਂਡ ਤੋਂ ਬਾਅਦ ਲਗਾਤਾਰ ਲਾਰੈਂਸ ਬਿਸ਼ਨੋਈ ਨੂੰ ਪੰਜਾਬ ਲਿਆਉਣ ਦੀ ਤਿਆਰੀ ਕੀਤੀ ਗਈ ਸੀ ਜਿਸ ਤੋਂ ਬਾਅਦ ਅੰਮ੍ਰਿਤਸਰ ਦੀ ਪੁਲਿਸ ਵਲੋਂ ਵੀ ਲਾਰੈਂਸ ਬਿਸ਼ਨੋਈ ਨੂੰ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਵਿੱਚ ਕਤਲ ਕੀਤੇ ਗਏ ਗੈਂਗਸਟਰ ਰਾਣਾ ਕੰਦੋਵਾਲੀਆ ਦੀ ਮੌਤ ਦਾ ਜ਼ਿੰਮੇਵਾਰ ਠਹਿਰਾਉਂਦੇ ਹੋਏ ਅੰਮ੍ਰਿਤਸਰ ‘ਚ ਦੇਰ ਰਾਤ ਲਾਰੈਂਸ ਬਿਸ਼ਨੋਈ ਨੂੰ ਲਿਆਂਦਾ ਗਿਆ ਸੀ ਜਿਸ ਵਿਚ ਪੁਲਸ ਅਧਿਕਾਰੀਆਂ ਉਤੇ ਵੀਵੀਆਈਪੀ ਡਿਊਟੀ ਦੇ ਟੈਗ ਲੱਗੇ ਹੋਏ ਸਨ |

ਇਸ ਮਾਮਲੇ ‘ਤੇ ਅੰਮ੍ਰਿਤਸਰ ਦੇ ਵਿਧਾਇਕ ਡਾ ਕੁੰਵਰ ਵਿਜੈ ਪ੍ਰਤਾਪ ਸਿੰਘ (Kunwar Vijay Pratap) ਵੱਲੋਂ ਸੰਸਦ ਵਿੱਚ ਮੁੱਦਾ ਚੁੱਕਿਆ, ਜਿਸ ਤੋਂ ਬਾਅਦ ਆਪਣੇ ਪੁਲਿਸ ਅਧਿਕਾਰੀਆਂ ਦੇ ਬਚਾਅ ਵਿੱਚ ਹੁਣ ਖੁਦ ਪੁਲਿਸ ਕਮਿਸ਼ਨਰ ਆਉਂਦੇ ਹੋਏ ਨਜ਼ਰ ਆ ਰਹੇ ਹਨ |ਪੁਲਿਸ ਕਮਿਸ਼ਨਰ ਅਰੁਨ ਪਾਲ ਸਿੰਘ ਨੇ ਦੱਸਿਆ ਕਿ ਕਿਸੇ ਇਨਪੁੱਟ ਦੇ ਤਹਿਤ ਹੀ ਅਫ਼ਸਰਾਂ ਦੀ ਕਾਰਵਾਈਆ ਕੀਤੀਆਂ ਜਾਂਦੀਆਂ ਹਨ | ਉਨ੍ਹਾਂ ਦਾ ਕਹਿਣਾ ਹੈ ਕਿ ਸਾਨੂੰ ਸ਼ੱਕ ਸੀ ਕੋਈ ਪੁਲਿਸ ਦੀ ਆੜ ਦੇ ਵਿਚ ਆ ਕੇ ਕਿਤੇ ਲਾਰੈਂਸ ਬਿਸ਼ਨੋਈ ਦਾ ਕਤਲ ਨਾ ਕਰ ਦੇਵੇ ਇਸ ਲਈ ਹੀ ਵੀਆਈਪੀ ਡਿਊਟੀ ਦੀਆਂ ਸਲਿਪਾਂ ਲਗਾਈਆਂ ਗਈਆਂ ਸਨ |

ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਸਿੱਧੂ ਮੂਸੇਵਾਲਾ ਦੇ ਕਤਲ ਸੰਬੰਧ ਜਿਸ ਜਿਸ ਗੈਂਗਸਟਰਾਂ ਨਾਲ ਹਨ ਉਸੇ ਤਰ੍ਹਾਂ ਹੀ ਉਨ੍ਹਾਂ ਨੂੰ ਰਿਮਾਂਡ ਵਿਚ ਹਾਸਿਲ ਕਰ ਲਿਆਂਦਾ ਜਾ ਰਿਹਾ ਹੈ ਲੇਕਿਨ ਇਹ ਮਾਮਲਾ ਹਾਈਕੋਰਟ ਦੇ ਵਿੱਚ ਚੱਲ ਰਿਹਾ ਹੈ | ਇਸ ਲਈ ਉਨ੍ਹਾਂ ਵੱਲੋਂ ਜੇਕਰ ਜੱਗੂ ਭਗਵਾਨਪੁਰੀ ਦੀ ਅਮ੍ਰਿਤਸਰ ਦੇ ਵਿੱਚ ਜ਼ਰੂਰਤ ਹੋਈ ਤਾਂ ਉਹ ਜ਼ਰੂਰ ਲਿਆਂਦਾ ਜਾਵੇਗਾ |