June 24, 2024 6:16 pm
Raju Srivastava

ਕਾਮੇਡੀਅਨ ਰਾਜੂ ਸ਼੍ਰੀਵਾਸਤਵ ਦੀ ਹਾਲਤ ਬੇਹੱਦ ਨਾਜ਼ੁਕ, ਬ੍ਰੇਨ ਡੇਡ ਹੋਣ ਦੀ ਸ਼ੰਕਾ

ਚੰਡੀਗੜ੍ਹ 18 ਅਗਸਤ 2022: ਕਾਮੇਡੀਅਨ ਰਾਜੂ ਸ਼੍ਰੀਵਾਸਤਵ (Raju Srivastava) ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਜਾਣਕਾਰੀ ਅਨੁਸਾਰ ਡਾਕਟਰਾਂ ਨੇ ਰਾਜੂ ਦੇ ਸਿਰ ਦਾ ਸੀਟੀ ਸਕੈਨ ਕੀਤਾ ਤਾਂ ਦਿਮਾਗ ਦੇ ਇੱਕ ਹਿੱਸੇ ਵਿੱਚ ਸੋਜ ਪਾਈ ਗਈ ਹੈ । ਉਨ੍ਹਾਂ ਦੇ ਵੱਡੇ ਭਰਾ ਸੀਪੀ ਸ਼੍ਰੀਵਾਸਤਵ ਨੇ ਦੱਸਿਆ, ”ਦਿਮਾਗ ‘ਚ ਸੋਜ ਕਾਰਨ ਪਾਣੀ ਪਾਇਆ ਗਿਆ ਹੈ। ਡਾਕਟਰਾਂ ਨੇ ਹਾਲਤ ਨਾਜ਼ੁਕ ਦੱਸੀ ਹੈ। ਇਸਦੇ ਨਾਲ ਹੀ ਰਾਜੂ ਦੇ ਬ੍ਰੇਨ ਡੇਡ ਹੋਣ ਦੀ ਸ਼ੰਕਾ ਜਤਾਈ ਜਾ ਰਹੀ |

ਪਰਿਵਾਰਕ ਮੈਂਬਰ ਅਤੇ ਕਈ ਰਿਸ਼ਤੇਦਾਰ ਦਿੱਲੀ ਏਮਜ਼ ਪਹੁੰਚੇ ਹਨ। ਦਵਾਈ ਦੇ ਨਾਲ-ਨਾਲ ਰਾਜੂ ਸ਼੍ਰੀਵਾਸਤਵ (Raju Srivastava) ਲਈ ਅਰਦਾਸ ਵੀ ਕੀਤੀ ਜਾ ਰਹੀ ਹੈ। ਕੈਲਾਸ਼ ਖਰੇ ਦੇ ਸੁਝਾਅ ‘ਤੇ ਕਾਸ਼ੀ ਵਿਸ਼ਵਨਾਥ ਧਾਮ ਅਤੇ ਉਜੈਨ ਦੇ ਮਹਾਕਾਲੇਸ਼ਵਰ ਮੰਦਰ ‘ਚ ਮਹਾਮਰਿਤੁੰਜਯ ਮੰਤਰ ਦਾ ਜਾਪ ਕੀਤਾ ਜਾ ਰਿਹਾ ਹੈ। ਇਸਦੇ ਨਾਲ ਹੀ ਡਾਕਟਰਾਂ ਦੀ ਵਿਸ਼ੇਸ਼ ਟੀਮ ਰਾਜੂ ਸ਼੍ਰੀਵਾਸਤਵ ਦੀ ਸਿਹਤ ‘ਤੇ 24 ਘੰਟੇ ਨਜ਼ਰ ਰੱਖ ਰਹੀ ਹੈ। ਉਨ੍ਹਾਂ ਦਾ ਇਲਾਜ ਨਿਊਰੋ ਡਾ: ਆਂਚਲ ਸ੍ਰੀਵਾਸਤਵ ਦੀ ਅਗਵਾਈ ‘ਚ ਕੀਤਾ ਜਾ ਰਿਹਾ ਹੈ |