Raju Srivastava

ਕਾਮੇਡੀਅਨ ਰਾਜੂ ਸ਼੍ਰੀਵਾਸਤਵ ਦੀ ਹਾਲਤ ‘ਚ ਸੁਧਾਰ, 15 ਦਿਨਾਂ ਬਾਅਦ ਆਇਆ ਹੋਸ਼

ਚੰਡੀਗੜ੍ਹ 25 ਅਗਸਤ 2022: ਦਿੱਲੀ ਦੇ ਏਮਜ਼ ‘ਚ ਦਾਖ਼ਲ ਰਾਜੂ ਸ਼੍ਰੀਵਾਸਤਵ (Raju Srivastava) ਦੀ ਹਾਲਤ ‘ਚ ਸੁਧਾਰ ਹੋਇਆ ਹੈ ਅਤੇ ਰਾਜੂ ਨੂੰ ਅੱਜ 15 ਦਿਨਾਂ ਬਾਅਦ ਹੋਸ਼ ਆਇਆ ਹੈ | ਦੱਸਿਆ ਜਾ ਰਿਹਾ ਹੈ ਕਿ ਰਾਜੂ ਨੇ ਏਮਜ਼ ਦੇ ਮੈਡੀਕਲ ਸਟਾਫ ਨਾਲ ਇਸ਼ਾਰਿਆਂ ਵਿੱਚ ਗੱਲ ਕੀਤੀ। ਰਾਜੂ ਦੇ ਜੀਜਾ ਆਸ਼ੀਸ਼ ਸ਼੍ਰੀਵਾਸਤਵ ਨੇ ਕਾਨਪੁਰ ਦੇ ਕਾਰੋਬਾਰੀ ਗਿਆਨੇਸ਼ ਮਿਸ਼ਰਾ ਅਤੇ ਕਾਮੇਡੀਅਨ ਅਨੂੰ ਅਵਸਥੀ ਨੂੰ ਦੱਸਿਆ ਕਿ ਉਨ੍ਹਾਂ ਨੂੰ ਪਹਿਲੀ ਵਾਰ ਹੋਸ਼ ਆਈ ਹੈ।

ਪਰਿਵਾਰਕ ਮੈਂਬਰਾਂ ਮੁਤਾਬਕ ਬੁੱਧਵਾਰ ਨੂੰ ਅੱਧੇ ਘੰਟੇ ਲਈ ਵੈਂਟੀਲੇਟਰ ਹਟਾਇਆ ਗਿਆ ਸੀ । ਇਹ ਦੂਜੀ ਵਾਰ ਹੈ ਜਦੋਂ ਰਾਜੂ ਨੂੰ ਵੈਂਟੀਲੇਟਰ ਸਪੋਰਟ ਤੋਂ ਉਤਾਰਿਆ ਗਿਆ ਹੈ। ਇਸ ਤੋਂ ਪਹਿਲਾਂ 15 ਅਗਸਤ ਨੂੰ ਵੈਂਟੀਲੇਟਰ ਨੂੰ 1 ਘੰਟੇ ਲਈ ਹਟਾਇਆ ਗਿਆ ਸੀ। ਫਿਰ ਉਸ ਨੂੰ ਬੁਖਾਰ ਚੜ੍ਹ ਗਿਆ। ਇਸ ਤੋਂ ਬਾਅਦ ਉਨ੍ਹਾਂ ਨੂੰ ਮੁੜ ਵੈਂਟੀਲੇਟਰ ‘ਤੇ ਰੱਖਿਆ ਗਿਆ।

Scroll to Top