Site icon TheUnmute.com

ਕਾਮੇਡੀਅਨ ਪਰਾਗ ਕਨਸਾਰਾ ਪੂਰੇ ਹੋ ਗਏ, ਟੀਵੀ ਇੰਡਸਟਰੀ ‘ਚ ਸੋਗ

Comedian Parag Kansara

ਚੰਡੀਗੜ੍ਹ 05 ਅਕਤੂਬਰ 2022: ਟੀਵੀ ਇੰਡਸਟਰੀ ਤੋਂ ਇੱਕ ਵਾਰ ਫਿਰ ਬਹੁਤ ਹੀ ਦੁਖਦਾਈ ਸਾਹਮਣੇ ਆ ਰਹੀ ਹੈ। ਮਸ਼ਹੂਰ ਕਾਮੇਡੀਅਨ ਅਭਿਨੇਤਾ ਰਾਜੂ ਸ਼੍ਰੀਵਾਸਤਵ ਦੇ ਦਿਹਾਂਤ ਤੋਂ ਬਾਅਦ ਹੁਣ ਇੱਕ ਹੋਰ ਕਾਮੇਡੀਅਨ ਨੇ ਦੁਨੀਆਂ ਨੂੰ ਅਲਵਿਦਾ ਕਹਿ ਦਿੱਤਾ ਹੈ। ‘ਦਿ ਗ੍ਰੇਟ ਇੰਡੀਅਨ ਲਾਫਟਰ ਚੈਲੇਂਜ’ ਦੇ ਪਹਿਲੇ ਸੀਜ਼ਨ ਦੇ ਪ੍ਰਤੀਯੋਗੀ ਪਰਾਗ ਕਨਸਾਰਾ (Comedian Parag Kansara) ਦਾ ਦਿਹਾਂਤ ਹੋ ਗਿਆ ਹੈ। ਪਰਾਗ ਦੀ ਮੌਤ ਦੀ ਖ਼ਬਰ ਉਨ੍ਹਾਂ ਦੇ ਖਾਸ ਦੋਸਤ ਅਤੇ ਕਾਮੇਡੀਅਨ ਸੁਨੀਲ ਪਾਲ ਨੇ ਸਾਂਝੀ ਕੀਤੀ ਹੈ।

ਕਾਮੇਡੀਅਨ ਪਰਾਗ ਕਨਸਾਰਾ (Comedian Parag Kansara) ਗੁਜਰਾਤ ਦੇ ਵਡੋਦਰਾ ਦਾ ਰਹਿਣ ਵਾਲਾ ਸੀ। ਪਰਾਗ ਨੂੰ ਟੀਵੀ ਦੇ ਸੁਪਰਹਿੱਟ ਕਾਮੇਡੀ ਰਿਐਲਿਟੀ ਸ਼ੋਅ ‘ਦਿ ਗ੍ਰੇਟ ਇੰਡੀਅਨ ਲਾਫਟਰ ਚੈਲੇਂਜ‘ ਵਿੱਚ ਪ੍ਰਤੀਯੋਗੀ ਦੇ ਰੂਪ ਵਿੱਚ ਦੇਖਿਆ ਗਿਆ ਸੀ। ਤੁਹਾਨੂੰ ਦੱਸ ਦੇਈਏ ਕਿ ਇਹ ਭਾਰਤੀ ਟੈਲੀਵਿਜ਼ਨ ਦਾ ਪਹਿਲਾ ਅਜਿਹਾ ਸ਼ੋਅ ਸੀ, ਜਿਸ ਨੇ ਸਟੈਂਡਅੱਪ ਕਾਮੇਡੀਅਨ ਨੂੰ ਵੱਡਾ ਪਲੇਟਫਾਰਮ ਦੇਣ ਦਾ ਕੰਮ ਕੀਤਾ ਸੀ। ਪਰਾਗ ਲੰਬੇ ਸਮੇਂ ਤੋਂ ਟੀਵੀ ਅਤੇ ਕਾਮੇਡੀ ਸ਼ੋਅ ਤੋਂ ਦੂਰ ਸੀ। ਪਰਾਗ ਨੂੰ 2011 ਵਿੱਚ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ ਵਿੱਚ ਇੱਕ ਸਾਲ ਦੀ ਜੇਲ੍ਹ ਵੀ ਹੋਈ ਸੀ।

Exit mobile version