ਚੰਡੀਗੜ੍ਹ 19 ਦਸੰਬਰ 2022: ਨਵੇਂ ਸਾਲ ਦੀ ਸ਼ੁਰੂਆਤ ਕਰੋ ਅਤੇ ਲੋਹੜੀ ਦਾ ਜਸ਼ਨ ਇਸ ਪਰਿਵਾਰਕ ਕਾਮੇਡੀ ਫ਼ਿਲਮ ਨਾਲ ਮਨਾਓ ਜਿਸ ਵਿੱਚ ਇੱਕ ਸਮਾਜਿਕ ਸੰਦੇਸ਼ ਵੀ ਹੈ। ਕੰਜੂਸ ਮਜਨੂੰ, ਖਰਚੇਲੀ ਲੈਲਾ ਵਿੱਚ ਮਸ਼ਹੂਰ ਕਾਮੇਡੀਅਨ-ਅਦਾਕਾਰ ਰਾਜੀਵ ਠਾਕੁਰ ਮੁੱਖ ਭੂਮਿਕਾ ਵਿੱਚ ਹਨ। ਫਿਲਮ ਗੁਰਮੀਤ ਸਿੰਘ ਅਰੋੜਾ ਅਤੇ ਭਾਰਥੀ ਰੈੱਡੀ ਦੁਆਰਾ ਨਿਰਮਿਤ ਹੈ ਅਤੇ ਅਵਤਾਰ ਸਿੰਘ ਦੁਆਰਾ ਨਿਰਦੇਸ਼ਿਤ ਕੀਤਾ ਗਿਆ ਹੈ।
ਹਰ ਕੋਈ ਦੱਸ ਸਕਦਾ ਹੈ ਕਿ ਤੁਹਾਡੀ “ਖਰਚੀਲੀ” ਪਤਨੀ ਨੂੰ ਖੁਸ਼ ਅਤੇ ਬਜਟ ਵਿੱਚ ਰੱਖਣਾ ਕਿੰਨਾ ਚੁਣੌਤੀਪੂਰਨ ਹੈ। ਹਰ ਕਿਸੇ ਨੂੰ ਕੁਝ ਨਿਸ਼ਚਤ ਸੁਝਾਵਾਂ ਦੀ ਲੋੜ ਹੁੰਦੀ ਹੈ ਕਿ ਕਿਵੇਂ ਬਿਨਾਂ ਜਿਆਦਾ ਖਰਚ ਕੀਤੇ ਆਪਣੀ ਖਰਚੀਲੀ ਪਤਨੀ ਨੂੰ ਖੁਸ਼ ਕਰਨਾ ਹੈ? ਖੈਰ! ਇਹਨਾਂ ਸਾਰੇ ਸਵਾਲਾਂ ਦੇ ਜਵਾਬ ਪਰਿਵਾਰਕ ਕਾਮੇਡੀ ਫ਼ਿਲਮ ਕੰਜੂਸ ਮਜਨੂੰ, ਖਰਚੀਲੀ ਲੈਲਾ ਵਿੱਚ ਹਨ, ਜੋ 13 ਜਨਵਰੀ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈ। ਕਾਮੇਡੀ ਨਾਲ ਭਰਪੂਰ, ਕੰਜੂਸ ਮਜਨੂੰ ਖਰਚੀਲੀ ਲੈਲਾ ਦਰਸ਼ਕਾਂ ਨੂੰ ਹਸਾਉਣ ਦੀ ਪੂਰੀ ਗਾਰੰਟੀ ਲੈਂਦੀ ਹੈ। ਮੁੱਖ ਅਦਾਕਾਰ ਰਾਜੀਵ ਠਾਕੁਰ ਫ਼ਿਲਮ ਵਿੱਚ ਮਜਨੂੰ, ਮੁੱਖ ਅਦਾਕਾਰਾ ਸ਼ਹਿਨਾਜ਼ ਸਹਿਰ, ਲੈਲਾ ਦੇ ਤੌਰ ‘ਤੇ ਮਹੱਤਵਪੂਰਨ ਕਿਰਦਾਰ ਨਿਭਾਉਣਗੇ।
ਇਸਦੇ ਦੋ ਮੁੱਖ ਨਾਇਕਾਂ ਤੋਂ ਇਲਾਵਾ, ਫਿਲਮ ਵਿੱਚ ਨਿਰਮਲ ਰਿਸ਼ੀ, ਬ੍ਰਿਜੇਂਦਰ ਪਾਲ, ਸੁਦੇਸ਼ ਸ਼ਰਮਾ, ਸੀਮਾ ਕੌਸ਼ਲ, ਅਮਨ ਸਿੱਧੂ, ਅਤੇ ਅਨੂਪ ਸ਼ਰਮਾ ਵੀ ਹਨ। ਫਿਲਮ ਦਾ ਵਿਲੱਖਣ ਸਿਰਲੇਖ ਅਤੇ ਪੋਸਟਰ ਇਸਦੇ ਪਲਾਟ ਦਾ ਸਪੱਸ਼ਟ ਸੰਕੇਤ ਦਿੰਦਾ ਹੈ, ਜੋ ਇੱਕ ਹਾਸੇ-ਮਜ਼ਾਕ ਵਾਲੀ, ਕਾਮੇਡੀ ਕਹਾਣੀ ਨੂੰ ਪ੍ਰਦਰਸ਼ਿਤ ਕਰੇਗਾ ਜਿਸ ਵਿੱਚ ਹਰੇਕ ਪਰਿਵਾਰ ਦਾ ‘ਮੁੱਦਾ’ ਆਧੁਨਿਕ ਯੁੱਗ ਵਿੱਚ ਖਰਚੇ ਵਧਣ ਦੇ ਨਾਲ ਰਹਿਣ-ਸਹਿਣ ਲਈ ਵੱਧ ਰਹੀਆਂ ਲੋੜਾਂ ਉੱਪਰ ਨਿਰਧਾਰਿਤ ਹੈ।
ਰਾਜੀਵ ਠਾਕੁਰ, ਮੁੱਖ ਅਭਿਨੇਤਾ, ਪੋਸਟਰ ਨੂੰ ਸਾਂਝਾ ਕਰਦੇ ਹੋਏ ਖੁਸ਼ ਹਨ ਅਤੇ ਕਹਿੰਦੇ ਹਨ ਕਿ ਫਿਲਮ ਦਾ ਪਲਾਟ “ਸਾਰੀਆਂ ਭਾਵਨਾਵਾਂ ਅਤੇ ਇੱਕ ਆਦਮੀ ਦੀ ਬੇਵਸੀ ਨੂੰ ਦਰਸਾਉਂਦਾ ਹੈ ਜੋ ਘਰ ਦੇ ਖਰਚਿਆਂ ਨੂੰ ਕੰਟਰੋਲ ਵਿਚ ਰੱਖਣ ਦੀ ਕੋਸ਼ਿਸ਼ ਕਰ ਰਿਹਾ ਹੈ। ਮੈਨੂੰ ਇਸ ਫਿਲਮ ਵਿੱਚ ਕੰਮ ਕਰਨ ਦਾ ਇੱਕ ਬਹੁਤ ਹੀ ਖਾਸ ਮੌਕਾ ਲੱਗਦਾ ਹੈ ਅਤੇ ਮੈਂ ਉਮੀਦ ਕਰਦਾ ਹਾਂ ਕਿ ਪ੍ਰਸ਼ੰਸਕ ਫਿਲਮ ਦੀ ਵਿਚਲੀ ਕਹਾਣੀ ਨੂੰ ਸਮਝਣਗੇ ਅਤੇ ਸਾਡੇ ਕੀਤੇ ਕੰਮ ਦੀ ਪ੍ਰਸ਼ੰਸਾ ਕਰਨਗੇ।”
ਫਿਲਮ ਦੇ ਨਿਰਮਾਤਾ ਗੁਰਮੀਤ ਸਿੰਘ ਅਰੋੜਾ ਅਤੇ ਭਾਰਥੀ ਰੈੱਡੀ ਨੇ ਕਿਹਾ, “ਫਿਲਮ ਵਿੱਚ ਅਜਿਹੇ ਪ੍ਰਤਿਭਾਸ਼ਾਲੀ ਕਲਾਕਾਰਾਂ ਦੀ ਮੌਜੂਦਗੀ ਇਸ ਨੂੰ ਹੋਰ ਵੀ ਬੇਮਿਸਾਲ ਬਣਾਉਂਦੀ ਹੈ। ਰਾਜੀਵ ਠਾਕੁਰ ਅਤੇ ਸ਼ਹਿਨਾਜ਼ ਸਹਿਰ ਫਿਲਮ ਵਿੱਚ ਆਪਣੀ ਵਿਪਰੀਤ ਸ਼ਖਸੀਅਤਾਂ ਦੇ ਨਾਲ ਸ਼ਾਨਦਾਰ ਜੋੜੀ ਬਣਾਉਣ ਲਈ ਸਾਬਤ ਹੋਣਗੇ। ਸਾਨੂੰ ਕੋਈ ਸ਼ੱਕ ਨਹੀਂ ਹੈ ਕਿ ਦਰਸ਼ਕ ਉਨ੍ਹਾਂ ਦੀ ਇਕੱਠੇ ਕੈਮਿਸਟਰੀ ਨੂੰ ਪਸੰਦ ਕਰਨਗੇ।”