July 2, 2024 7:29 pm
ਕੜਾਕੇ ਦੀ ਠੰਡ

ਪੰਜਾਬ ‘ਚ ਠੰਢ ਦਾ ਕਹਿਰ, ਅਗਲੇ 2-3 ਦਿਨਾਂ ਤੱਕ ਪਵੇਗੀ ਕੜਾਕੇ ਦੀ ਠੰਡ

ਚੰਡੀਗੜ੍ਹ, 18 ਜਨਵਰੀ 2022 : ਪਿਛਲੇ 5 ਦਿਨਾਂ ਤੋਂ ਪੈ ਰਹੀ ਕੜਾਕੇ ਦੀ ਠੰਡ ਨੇ ਬੁਰਾ ਹਾਲ ਕਰ ਦਿੱਤਾ ਹੈ। ਇਸ ਦੇ ਨਾਲ ਹੀ ਅਗਲੇ ਹਫਤੇ ਤੱਕ ਇਸ ਤੋਂ ਰਾਹਤ ਮਿਲਣ ਦੀ ਉਮੀਦ ਘੱਟ ਹੈ। 2 ਦਿਨਾਂ ਤੱਕ ਸੀਤ ਲਹਿਰ ਜਾਰੀ ਰਹੇਗੀ ਅਤੇ ਅਸਮਾਨ ਧੁੰਦ ਨਾਲ ਛਾਇਆ ਰਹੇਗਾ। 21 ਅਤੇ 22 ਜਨਵਰੀ ਨੂੰ ਆਸਮਾਨ ਵਿੱਚ ਬੱਦਲ ਛਾਏ ਰਹਿਣਗੇ।

ਮੌਸਮ ਵਿਭਾਗ ਅਨੁਸਾਰ ਸੋਮਵਾਰ ਨੂੰ ਵੱਧ ਤੋਂ ਵੱਧ ਤਾਪਮਾਨ 12 ਡਿਗਰੀ ਤੱਕ ਦਰਜ ਕੀਤਾ ਗਿਆ ਜਦੋਂ ਕਿ ਘੱਟੋ-ਘੱਟ ਤਾਪਮਾਨ 9 ਡਿਗਰੀ ਤੱਕ ਹੇਠਾਂ ਆ ਗਿਆ। ਅਜਿਹੇ ‘ਚ ਦਿਨ ਅਤੇ ਰਾਤ ‘ਚ ਸਿਰਫ 3 ਡਿਗਰੀ ਦਾ ਫਰਕ ਦੇਖਿਆ ਗਿਆ ਹੈ। ਇਸ ਤਰ੍ਹਾਂ ਦੇ ਮੌਸਮ ਕਾਰਨ ਸਖ਼ਤ ਸਰਦੀ ਦੇਖਣ ਨੂੰ ਮਿਲ ਰਹੀ ਹੈ।