Site icon TheUnmute.com

CM ਉਮਰ ਅਬਦੁੱਲਾ ਵੱਲੋਂ ਜੰਮੂ-ਕਸ਼ਮੀਰ ਦਾ ਬਜਟ ਪੇਸ਼, ਜਾਣੋ ਬਜਟ ਦੇ ਮਹੱਤਵਪੂਰਨ ਨੁਕਤੇ

CM Omar Abdullah

ਚੰਡੀਗੜ੍ਹ, 07 ਮਾਰਚ 2025: Jammu and Kashmir budget 2025: ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ CM Omar Abdullah) ਨੇ ਸ਼ੁੱਕਰਵਾਰ ਨੂੰ ਜੰਮੂ-ਕਸ਼ਮੀਰ ਦਾ ਛੇ ਸਾਲਾਂ ‘ਚ ਪਹਿਲਾ ਬਜਟ ਪੇਸ਼ ਕੀਤਾ ਹੈ | ਉਮਰ ਅਬਦੁੱਲਾ ਨੇ ਇਸ ਬਜਟ ਨੂੰ ਆਰਥਿਕ ਵਿਕਾਸ ਲਈ ਇੱਕ ਰੋਡਮੈਪ ਅਤੇ ਲੋਕਾਂ ਦੀਆਂ ਇੱਛਾਵਾਂ ਦਾ ਸੱਚਾ ਪ੍ਰਤੀਬਿੰਬ ਦੱਸਿਆ ਹੈ।

ਜੰਮੂ-ਕਸ਼ਮੀਰ ਦੀ ਵਿਧਾਨ ਸਭਾ ‘ਚ ਬਜਟ ਪੇਸ਼ ਕਰਦਿਆਂ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦਾ ਵੱਖ-ਵੱਖ ਖੇਤਰਾਂ ‘ਚ ਸਮਰਥਨ ਲਈ ਧੰਨਵਾਦ ਕੀਤਾ ਹੈ।

ਸੀਐਮ ਅਬਦੁੱਲਾ ਨੇ ਕਿਹਾ ਕਿ ਮੈਨੂੰ ਜੰਮੂ-ਕਸ਼ਮੀਰ ਦੇ ਵਿੱਤ ਮੰਤਰੀ ਵਜੋਂ ਪਹਿਲਾ ਬਜਟ ਪੇਸ਼ ਕਰਕੇ ਖੁਸ਼ੀ ਹੋ ਰਹੀ ਹੈ। ਇਹ ਆਰਥਿਕ ਵਿਕਾਸ ਲਈ ਇੱਕ ਰੋਡਮੈਪ ਹੈ ਅਤੇ ਲੋਕਾਂ ਦੀਆਂ ਇੱਛਾਵਾਂ ਦਾ ਸੱਚਾ ਪ੍ਰਤੀਬਿੰਬ ਹੈ। ਜਿਨ੍ਹਾਂ ਨੇ ਆਪਣੇ ਬਜਟ ਭਾਸ਼ਣ ਦੀ ਸ਼ੁਰੂਆਤ ਇੱਕ ਫਾਰਸੀ ਕਵਿਤਾ ਨਾਲ ਕੀਤੀ।

ਇਹ ਬਜਟ ਪਿਛਲੇ ਸਾਲ ਅਕਤੂਬਰ ਵਿੱਚ ਨੈਸ਼ਨਲ ਕਾਨਫਰੰਸ ਸਰਕਾਰ ਦੇ ਸੱਤਾ ‘ਚ ਆਉਣ ਤੋਂ ਬਾਅਦ ਪਹਿਲਾ ਹੈ, ਜਿਸ ਨੇ 6 ਸਾਲਾਂ ਬਾਅਦ ਕੇਂਦਰੀ ਸ਼ਾਸਨ ਨੂੰ ਖਤਮ ਕੀਤਾ ਸੀ। 5 ਅਗਸਤ, 2019 ਨੂੰ ਜੰਮੂ-ਕਸ਼ਮੀਰ ਤੋਂ ਧਾਰਾ 370 ਖਤਮ ਕਰ ਦਿੱਤੀ ਗਈ ਸੀ |

ਮੁੱਖ ਮੰਤਰੀ ਅਬਦੁੱਲਾ (CM Omar Abdullah) ਨੇ ਵਿਧਾਨ ਸਭਾ ‘ਚ ਕਿਹਾ ਕਿ ਸਾਡੀਆਂ ਚੁਣੌਤੀਆਂ ਬਹੁਤ ਵੱਡੀਆਂ ਹਨ ਅਤੇ ਸਾਡੀਆਂ ਸੀਮਾਵਾਂ ਬਹੁਤ ਹਨ, ਪਰ ਸਾਨੂੰ ਇੱਕਜੁੱਟ ਹੋਣਾ ਚਾਹੀਦਾ ਹੈ ਅਤੇ ਇਨ੍ਹਾਂ ਚੁਣੌਤੀਆਂ ਦਾ ਦਲੇਰੀ ਨਾਲ ਸਾਹਮਣਾ ਕਰਨ ਦਾ ਸੰਕਲਪ ਲੈਣਾ ਚਾਹੀਦਾ ਹੈ। ਅਸੀਂ ਇਸ ਪਹਿਲੇ ਬਜਟ ਨੂੰ ਸਾਡੇ ਲੋਕਾਂ ਦੇ ਸੁਪਨਿਆਂ, ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੀਆਂ ਜ਼ਰੂਰਤਾਂ ਅਤੇ ਜੰਮੂ-ਕਸ਼ਮੀਰ ਦੇ ਹਰ ਨਾਗਰਿਕ ਦੀਆਂ ਇੱਛਾਵਾਂ ਦਾ ਸੱਚਾ ਪ੍ਰਤੀਬਿੰਬ ਬਣਾਉਣ ਦੀ ਕੋਸ਼ਿਸ਼ ਕੀਤੀ ਹੈ।

ਜੰਮੂ ਅਤੇ ਕਸ਼ਮੀਰ ਨੂੰ ਰਾਜ ਦਾ ਦਰਜਾ ਬਹਾਲ ਕਰਨਾ ਲੋਕਾਂ ਦੀ ਇੱਕ ਡੂੰਘੀ ਇੱਛਾ ਹੈ ਅਤੇ ਸਾਡੀ ਸਰਕਾਰ ਇਸਨੂੰ ਪੂਰਾ ਕਰਨ ਲਈ ਦ੍ਰਿੜ ਹੈ।

ਜੰਮੂ ਕਸ਼ਮੀਰ ਬਜਟ 2025 ਦੇ ਮਹੱਤਵਪੂਰਨ ਨੁਕਤੇ

ਸੂਬੇ ‘ਚ ਖੇਤੀਬਾੜੀ ਲਈ 815 ਕਰੋੜ ਰੁਪਏ ਦੀ ਵੰਡ।
88 ਲੱਖ ਨੌਜਵਾਨਾਂ ਲਈ ਰੁਜ਼ਗਾਰ ਪੈਦਾ ਕਰਨਾ।
ਸੈਰ-ਸਪਾਟੇ ਲਈ 390.20 ਕਰੋੜ ਰੁਪਏ ਦਾ ਪ੍ਰਬੰਧ।
5 ਲੱਖ ਰੁਪਏ ਦਾ ਸਿਹਤ ਬੀਮਾ
ਸਿਹਤ ਖੇਤਰ ‘ਚ ਸੁਧਾਰ (ਦੋ ਏਮਜ਼, 10 ਨਵੇਂ ਨਰਸਿੰਗ ਕਾਲਜ)।
ਫਿਲਮ ਨੀਤੀ ਦੀ ਸ਼ੁਰੂਆਤ (ਇਸਨੂੰ ਖੇਡਾਂ ਅਤੇ ਈਕੋ-ਟੂਰਿਜ਼ਮ ਦਾ ਕੇਂਦਰ ਬਣਾਉਣਾ)
ਨਵੇਂ ਉਦਯੋਗਾਂ ਦਾ ਵਿਕਾਸ (64 ਉਦਯੋਗਿਕ ਅਸਟੇਟਾਂ ਦੀ ਸਥਾਪਨਾ ਅਤੇ ਸਥਾਨਕ ਉਤਪਾਦਾਂ ਨੂੰ ਜੀਆਈ ਟੈਗ)
ਸੈਰ-ਸਪਾਟੇ ਦੇ ਵਿਕਾਸ ਲਈ ਨਵੇਂ ਸਮਾਗਮ
ਸੰਚਾਰ ਅਤੇ ਟੈਲੀਮੈਡੀਸਨ ਸੇਵਾਵਾਂ ਦਾ ਵਿਸਥਾਰ
ਰਾਜ ਦਾ ਬਜਟ ਅਤੇ ਵਿੱਤੀ ਸਥਿਤੀ (ਤਨਖਾਹਾਂ ‘ਤੇ 70% ਬਜਟ, ਵਿੱਤੀ ਅਨੁਸ਼ਾਸਨ ਦਾ ਵਾਅਦਾ)

Read More: Jammu and Kashmir: ਜੰਮੂ-ਕਸ਼ਮੀਰ ‘ਚ ਟੁੱਟੇਗਾ ਇੰਡੀਆ ਗੱਠਜੋੜ !, CM ਉਮਰ ਅਬਦੁੱਲਾ ਦਾ ਵੱਡਾ ਬਿਆਨ

Exit mobile version