July 7, 2024 10:41 am
KEJRIWAL

ਦਿੱਲੀ ਦੇ CM ਅਰਵਿੰਦ ਕੇਜਰੀਵਾਲ ਖਿਲਾਫ ਪੰਜਾਬ ਵਿਚ ਮਾਣਹਾਨੀ ਦਾ ਕੇਸ ਦਰਜ

ਚੰਡੀਗੜ੍ਹ; ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਵਿਰੁੱਧ ਪੰਜਾਬ ਵਿਚ ਮਾਣਹਾਨੀ ਦਾ ਕੇਸ ਦਰਜ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਅਰਵਿੰਦ ਕੇਜਰੀਵਾਲ ਖਿਲਾਫ ਇਹ ਕੇਸ ਸੀਨੀਅਰ ਕਾਗਰਸੀ ਨੇਤਾ ਜੈਜੀਤ ਸਿੰਘ ਜੋਹਲ ਨੇ ਦਰਜ ਕਰਵਾਇਆ ਹੈ। ਜਾਣਕਾਰੀ ਅਨੁਸਾਰ ਜੈਜੀਤ ਸਿੰਘ ਜੋਹਲ ਨੇ ਇਹ ਕੇਸ ਬਠਿੰਡਾ ਕੋਰਟ ਵਿਚ ਦਰਜ ਕਰਵਇਆ ਸੀ।
ਦੱਸਦਈਏ ਕਿ ਦਿੱਲੀ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪੰਜਾਬ ਦੌਰੇ ਦੌਰਾਨ ਬਠਿੰਡਾ ਵਿਚ ਵਪਾਰੀਆਂ ਲਈ 2 ਵੱਡੇ ਐਲਾਨ ਕੀਤੇ। ਇੰਨ੍ਹਾਂ ਐਲਾਨਾਂ ਵਿਚ ਉਨ੍ਹਾਂ ਨੇ ਪੰਜਾਬ ਦੇ ਕਿਸਾਨਾਂ ਨੂੰ ਕਿਹਾ ਕਿ ਉਹ ਰਾਜ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਦੇ ਹੀ ਰਾਜ ਵਿਚ ਇੰਸਪੈਕਟਰੀ ਰਾਜ ਨੂੰ ਖਤਮ ਕਰ ਦੇਣਗੇ। ਇਸ ਦੇ ਚਾਲ ਦੇ ਉਨ੍ਹਾਂ ਨੇ ਇਹ ਵੀ ਕਿਹਾ ਕਿ ਉਹ ‘ਜੈਜੋ ਟੈਕਸ’ ਨੂੰ ਵੀ ਰਾਜ ਵਿੱਚੋ ਖਤਮ ਕਰ ਦੇਣਗੇ। ਇਸ ਦੌਰਾਨ ਬਠਿੰਡਾ ਵਿਚ ਕਾਂਗਰਸੀ ਨੇਤਾ ਜੈਜੀਤ ਜੋਹਲ ਤੇ ਵੀ ਗੰਭੀਰ ਦੋਸ਼ ਲਗਾਏ ਸਨ। ਜਦੋ ਜੈਜੀਤ ਜੋਹਲ ਨੇ ਅਰਵਿੰਦ ਕੇਜਰੀਵਾਲ ਵਲੋਂ ਉਨ੍ਹਾਂ ਤੇ ਕੀਤੀਆਂ ਟਿੱਪਣੀਆਂ ਤੇ ਮਾਣਹਾਨੀ ਕੇਸ ਕਰਨ ਦੇ ਧਮਕੀ ਦਿਤੀ ਗਈ ਸੀ। ਇਸ ਲਈ ਜੈਜੀਤ ਜੋਹਲ ਨੇ ਅੱਜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਉਨ੍ਹਾਂ ਦੇ ਖਿਲਾਫ ਬਿਆਨਬਾਜ਼ੀ ਕਰਨ ਤੇ ਉਨ੍ਹਾਂ ਤੇ ਗੰਭੀਰ ਦੋਸ਼ ਲਗਾਉਣ ਤੇ ਬਠਿੰਡਾ ਕੋਰਟ ਵਿਚ ਮਾਣਹਾਨੀ ਕੇਸ ਦਰਜ਼ ਕੀਤਾ ਹੈ।