Site icon TheUnmute.com

CM ਨਾਇਬ ਸਿੰਘ ਦਾ ਫੈਸਲਾ, HSVP ਅਲਾਟੀਆਂ ਨੂੰ ਛੇਤੀ ਹੀ ਮਿਲਣਗੇ ਕਰੋੜਾਂ ਰੁਪਏ ਦੇ ਤੋਹਫ਼ੇ

HSVP

ਚੰਡੀਗੜ੍ਹ, 8 ਜੁਲਾਈ 2024: ਹਰਿਆਣਾ ਸਰਕਾਰ ਛੇਤੀ ਹੀ ਹਰਿਆਣਾ ਸ਼ਹਿਰੀ ਵਿਕਾਸ ਅਥਾਰਟੀ (HSVP) ਦੇ ਅਲਾਟੀਆਂ ਨੂੰ ਕਰੋੜਾਂ ਰੁਪਏ ਦਾ ਤੋਹਫ਼ਾ ਦੇਣ ਜਾ ਰਹੀ ਹੈ। ਮੁੱਖ ਮੰਤਰੀ ਨਾਇਬ ਸਿੰਘ ਨੇ ਅਧਿਕਾਰੀਆਂ ਨੂੰ ਪਲਾਟਾਂ ਦੇ ਵਾਧੇ ਦੇ ਬਕਾਇਆ ਮਾਮਲਿਆਂ ਦੇ ਨਿਪਟਾਰੇ ਲਈ ‘ਝਗੜਿਆਂ ਦਾ ਨਿਪਟਾਰਾ’ ਸਕੀਮ ਤਹਿਤ ਨੀਤੀ ਤਿਆਰ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਸ ਸਕੀਮ ਤਹਿਤ ਵਾਧੇ ਦੀ ਬਕਾਇਆ ਰਕਮ ਇਕਮੁਸ਼ਤ ਜਮ੍ਹਾਂ ਕਰਵਾਉਣ ਨਾਲ 4400 ਤੋਂ ਵੱਧ ਪਲਾਟ ਮਾਲਕਾਂ ਨੂੰ 2015 ਤੋਂ 2019 ਦਰਮਿਆਨ ਲੰਬਿਤ ਵਾਧੇ ਦੇ ਕੇਸਾਂ ਦਾ ਨਿਪਟਾਰਾ ਕਰਦੇ ਹੋਏ ਵਿਆਜ ‘ਚ ਰਾਹਤ ਮਿਲੇਗੀ।

Exit mobile version