Site icon TheUnmute.com

CM ਨਾਇਬ ਸਿੰਘ ਸੈਣੀ ਨੇ ਸੱਦੀ ਕੈਬਿਨਟ ਬੈਠਕ, ਹਰਿਆਣਾ ਵਿਧਾਨ ਸਭਾ ਹੋਵੇਗੀ ਭੰਗ

CM Nayab Singh Saini

ਚੰਡੀਗੜ੍ਹ, 11 ਸਤੰਬਰ 2024: ਹਰਿਆਣਾ ‘ਚ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਮੁੱਖ ਮੰਤਰੀ ਨਾਇਬ ਸਿੰਘ ਸੈਣੀ (CM Nayab Singh Saini) ਨੇ ਅੱਜ ਸ਼ਾਮ ਮੰਤਰੀ ਮੰਡਲ ਦੀ ਬੈਠਕ ਬੁਲਾਈ ਹੈ। ਇਸ ਬੈਠਕ ‘ਚ ਵਿਧਾਨ ਸਭਾ ਭੰਗ ਕਰਨ ਦਾ ਫੈਸਲਾ ਲਏ ਜਾਣ ਦੀ ਸੰਭਾਵਨਾ ਹੈ | ਇਸ ਦੀ ਸਿਫਾਰਿਸ਼ ਰਾਜਪਾਲ ਨੂੰ ਕੀਤੀ ਜਾਵੇਗੀ। ਇਸ ਦੇ ਨਾਲ ਹੀ ਸੀਐਮ ਨਾਇਬ ਸੈਣੀ ਵੀ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਸਕਦੇ ਹਨ।

ਨਿਯਮਾਂ ਦੇ ਤਹਿਤ ਸੰਵਿਧਾਨਕ ਸੰਕਟ ਨੂੰ ਟਾਲਣ ਲਈ ਵੀਰਵਾਰ ਤੱਕ ਸਦਨ ​​ਦੀ ਬੈਠਕ ਬੁਲਾਉਣ ਜਾਂ ਵਿਧਾਨ ਸਭਾ ਨੂੰ ਭੰਗ ਕਰਨਾ ਜ਼ਰੂਰੀ ਹੈ। ਵਿਧਾਨ ਸਭਾ ਭੰਗ ਹੋਣ ਦੇ ਬਾਵਜੂਦ ਚੋਣ ਪ੍ਰਕਿਰਿਆ ਮੁਕੰਮਲ ਹੋਣ ਤੱਕ ਨਾਇਬ ਸੈਣੀ (CM Nayab Singh Saini) ਕਾਰਜਕਾਰੀ ਮੁੱਖ ਮੰਤਰੀ ਵਜੋਂ ਕੰਮ ਕਰਦੇ ਰਹਿਣਗੇ।

Exit mobile version