Site icon TheUnmute.com

CM ਮਨੋਹਰ ਲਾਲ ਵੱਲੋਂ ਰੋਹਤਕ ‘ਚ ਭਾਰਤ ਦੇ ਪਹਿਲੇ ਏਲੀਵੇਟੇਡ ਰੇਲਵੇ ਟ੍ਰੈਕ ਦੇ ਨਾਲ 3.8 ਕਿਲੋਮੀਟਰ ਲੰਬੀ ਨਵੀਂ ਸੜਕ ਦੇ ਨਿਰਮਾਣ ਨੂੰ ਮਨਜ਼ੂਰੀ

ਮਿਸ਼ਨ ਕਰਮਯੋਗੀ

ਚੰਡੀਗੜ੍ਹ, 6 ਦਸੰਬਰ 2023: ਮੁੱਖ ਮੰਤਰੀ ਮਨੋਹਰ ਲਾਲ (Manohar Lal) ਨੇ ਹਰਿਆਣਾ ਵਿਚ ਕੈਨੇਕਟੀਵਿਟੀ ਅਤੇ ਢਾਂਚਾਗਤ ਵਿਕਾਸ ਨੂੰ ਪ੍ਰੋਤਸਾਹਨ ਦੇਣ ਦੀ ਦਿਸ਼ਾ ਵਿਚ ਇਕ ਵੱਡਾ ਕਦਮ ਚੁੱਕਦੇ ਹੋਏ ਰੋਹਤਕ ਜਿਲ੍ਹੇ ਵਿਚ 3.5 ਕਰੋੜ ਰੁਪਏ ਦੀ ਲਾਗਤ ਨਾਲ ਬਣਾਈ ਗਈ ਏਲੀਵੇਟਿਡ ਰੇਲਵੇ ਟ੍ਰੈਕ ਦੇ ਨਾਲ-ਨਾਲ ਇਕ ਨਵੀਂ ਸੜਕ ਦੇ ਨਿਰਮਾਣ ਦੇ ਲਈ 21.27 ਕਰੋੜ ਰੁਪਏ ਦੀ ਪ੍ਰਸਾਸ਼ਨਿਕ ਮੰਜੂਰੀ ਦਿੱਤੀ ਹੈ।

ਇਹ 3790 ਮੀਟਰ ਲੰਬਾਈ ਅਤੇ 5.5 ਮੀਟਰ ਚੌੜਾਈ ਵਾਲੀ ਮਹਤੱਵਪੂਰਨ ਪਰਿਯੋਜਨਾ 9 ਮੀਪਨੇ ਵਿਖ ਪੂਰੀ ਹੋ ਜਾਵੇਗੀ ਅਤੇ ਰੋਹਤਕ ਦੇ ਨਿਵਾਸੀਆਂ ਲਈ ਬਿਨ੍ਹਾਂ ਰੁਕਾਵਟ ਕਨੈਕਟੀਵਿਟੀ ਪ੍ਰਦਾਨ ਕਰੇਗੀ।

ਇਕ ਸਰਕਾਰ ਬੁਲਾਰੇ ਨੇ ਇਸ ਬਾਰੇ ਵਿਚ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਰੋਹਤਕ ਦੀ ਚਿਨਯੋਟ ਕਲੋਨੀ ਤੋਂ ਸ਼ੁਰੂ ਹੋ ਕੇ ਸੈਕਟਰ-6 ਤਕ ਆਉਣ ਵਾਲੀ ਇਸ ਨਵੀਂ ਸੜਕ ਤੋਂ 50000 ਤੋਂ ਵੱਧ ਲੋਕਾਂ ਨੂੰ ਲਾਭ ਹੋਵੇਗਾ। ਇਹ ਗਾਂਧੀ ਕੈਂਪ, ਝੰਗ ਕਲੋਨੀ, ਮਾਨਸਰੋਵਰ ਕਲੋਨੀ, ਸੁਭਾਸ਼ ਨਗਰ, ਕਿਸ਼ਨਪੁਰਾ , ਮਾਡਲ ਟਾਉਨ, ਲਛਮੀ ਨਗਰ, ਕਬੀਰ ਕਲੋਨੀ, ਵਿਸ਼ਾਲ ਨਗਰ, ਸੈਕਟਰ -5 ਅਤੇ ਸੈਕਟਰ-6 ਸਮੇਤ ਵੱਖ-ਵੱਖ ਕਲੋਨੀਆਂ ਨੁੰ ਆਪਸ ਵਿਚ ਜੋੜੇਗਾ।

ਗੌਰਤਲਬ ਹੈ ਕਿ ਰੋਹਤਕ ਵਿਚ 3.8 ਕਿਲੋਮੀਟਰ ਲੰਬਾ ਏਲੀਵੇਟੇਡ ਟ੍ਰੈਕ ਭਾਰਤ ਦਾ ਪਹਿਲਾ ਟ੍ਰੈਕ ਸੀ ਜਿਸ ਨੂੰ ਰੇਲ ਮੰਤਰਾਲੇ ਵੱਲੋਂ 3.5 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਅਿਗਾ ਸੀ ਜਿਸ ਵਿੱਚੋਂ 225 ਕਰੋੜ ਰੁਪਏ ਰਾਜ ਦੇ ਹਿੱਸੇ ਤੋਂ ਦਿੱਤੇ ਗਏ ਸਨ।

ਉਨ੍ਹਾਂ (Manohar Lal) ਨੇ ਕਿਹਾ ਕਿ ਮੁੱਖ ਮੰਤਰੀ ਮਨੋਹਰ ਲਾਲ ਨੇ ਇਸ ਪਰਿਯੋਜਨਾ ਦੇ ਰਣਨੀਤਿਕ ਮਹਤੱਵ ਨੁੰ ਅੰਡਰਲਾਇਨ ਕਰਦੇ ਹੋਏ ਆਰਥਕ ਵਿਕਾਸ ਨੂੰ ਪ੍ਰੋਤਸਾਹਨ ਦੇਣ, ਕਨੈਕਟੀਵਿਟੀ ਵਧਾਉਣ ਅਤੇ ਰੋਹਤਕ ਜਿਲ੍ਹੇ ਦੇ ਨਿਵਾਸੀਆਂ ਦੇ ਲਈ ਜੀਵਨ ਦੀ ਸਮੂਚੇ ਗੁਣਵੱਤਾ ਨੂੰ ਵਧਾਉਣ ਵਿਚ ਇਸ ਦੀ ਅਹਿਮ ਭੁਮਿਕਾ ਰਹੇਗੀ।

ਬੁਲਾਰੇ ਨੇ ਕਿਹਾ ਕਿ ਇਹ ਬਦਲਾਅਕਾਰੀ ਯਤਨ ਢਾਂਚਾਗਤ ਏਕਸੀਲੈਂਸ ਅਤੇ ਸਮਾਜਿਕ -ਆਰਥਕ ਪ੍ਰਗਤੀ ਦੇ ਪ੍ਰਤੀ ਸਰਕਾਰ ਦੀ ਪ੍ਰਤੀਬੱਧਤਾ ਦੇ ਅਨੁਰੂਪ ਵੱਧ ਜੁੜਾਵ ਅਤੇ ਖੁਸ਼ਹਾਲ ਹਰਿਆਣਾ ਦੀ ਦਿਸ਼ਾ ਵਿਚ ਇਕ ਮਹਤੱਵਪੂਰਨ ਕਦਮ ਹੈ।

Exit mobile version