Bhagwant Mann

CM ਮਾਨ ਨੇ ਵਿਰੋਧੀ ਧਿਰ ਨੂੰ ਲਿਆ ਕਰੜੇ ਹੱਥੀਂ, ਕਿਹਾ ਕੀ ਸਿਰਫ਼ ਲੀਡਰਾਂ ਦੀ ਹੀ ਮਾਣਹਾਨੀ ਹੁੰਦੀ ਹੈ?

ਚੰਡੀਗੜ੍ਹ 20 ਅਕਤੂਬਰ 2022: ਮੁੱਖ ਮੰਤਰੀ ਭਗਵੰਤ ਮਾਨ ਅੱਜ ਮਾਣਹਾਨੀ ਦੇ ਮਾਮਲੇ ਵਿੱਚ ਮਾਨਸਾ ਦੀ ਅਦਾਲਤ (Mansa court) ਵਿੱਚ ਪੇਸ਼ ਹੋਏ | ਮਾਨਸਾ ਦੀ ਅਦਾਲਤ ਨੇ ਸਾਬਕਾ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਵਲੋਂ ਕੀਤੇ ਗਏ ਇੱਕ ਮਾਣਹਾਨੀ ਦੇ ਮਾਮਲੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੂੰ ਅੱਜ ਪੇਸ਼ ਹੋਣ ਦੇ ਹੁਕਮ ਦਿੱਤੇ ਸਨ।

ਇਸਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਪੇਸ਼ੀ ਤੋਂ ਬਾਅਦ ਵਿਰੋਧੀ ਧਿਰ ਨੂੰ ਕਰੜੇ ਹੱਥੀਂ ਲਿਆ | ਇਸ ਦੌਰਾਨ ਮੁੱਖ ਮੰਤਰੀ ਨੇ ਕਾਂਗਰਸ ਸਰਕਾਰ ‘ਤੇ ਤਿੱਖੇ ਸ਼ਬਦੀ ਹਮਲੇ ਕਰਦਿਆਂ ਕਿਹਾ ਕਿ ਕੀ ਸਿਰਫ਼ ਲੀਡਰਾਂ ਦੀ ਹੀ ਮਾਣਹਾਨੀ ਹੁੰਦੀ ਹੈ? ਜਨਤਾ ਦੀ ਮਾਣਹਾਨੀ ਨਹੀਂ | ਜੋ ਇਨ੍ਹਾਂ ਨੇ ਦੇਸ਼ ਦੇ ਕਰੋੜਾਂ ਵਾਸੀਆਂ ਦੀ ਮਾਣਹਾਨੀ ਕੀਤਾ ਹੈ ਉਸਦਾ ਕੀ?

ਇਸਦੇ ਨਾਲ ਹੀ ਮੁੱਖ ਮੰਤਰੀ ਨੇ ਜੇਕਰ ਕੋਈ ਵੀ ‘ਆਪ’ ਆਗੂ ਇਨ੍ਹਾਂ ਖ਼ਿਲਾਫ਼ ਕੁਝ ਬੋਲਦਾ ਹੈ ਤਾਂ ਉਸ ਨੂੰ ਮਾਣਹਾਨੀ ਕਹਿ ਦਿੱਤਾ ਜਾਂਦਾ ਹੈ ਪਰ ਮੈਂ ਮਾਨਸ਼ਾਹੀਆ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਡੇਢ ਲੱਖ ਲੋਕਾਂ ਨੇ ਉਨ੍ਹਾਂ ਨੂੰ ਵੋਟਾਂ ਪਾ ਕੇ ਜਿਤਾਇਆ ਸੀ ਪਰ ਪਾਰਟੀ ਛੱਡ ਕੇ ਕਾਂਗਰਸ ‘ਚ ਜਾਣ ਵੇਲੇ ਉਨ੍ਹਾਂ ਨੇ ਲੋਕਾਂ ਨੂੰ ਕਿਉਂ ਨਹੀਂ ਪੁੱਛਿਆ?

ਉਨ੍ਹਾਂ ਕਿਹਾ ਕਿ ਕਾਂਗਰਸ ਦੇ ਕਈ ਲੀਡਰਾਂ ਨੇ ਪੰਜਾਬ ਦਾ ਪੈਸਾ ਲੁੱਟ ਕੇ ਹੁਣ ਭਾਜਪਾ ਵੱਲ ਰੁਖ ਕਰ ਰਹੇ ਹਨ ਕੀ ਉਹ ਲੋਕਾਂ ਦੀ ਮਾਣਹਾਨੀ ਨਹੀਂ ਕਰ ਰਹੇ। ਵਿਰੋਧੀ ਧਿਰਾਂ ਨੇ ਮਾਣਹਾਨੀ ਨੂੰ ਮਜ਼ਾਕ ਬਣਾ ਕੇ ਰੱਖਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਮੈਂ ਅਦਾਲਤ ਦਾ ਸਤਿਕਾਰ ਕਰਦਾ ਹਾਂ ਅਤੇ ਮੈਂ ਹਰ ਕੇਸ ਦੀ ਪੇਸ਼ੀ ‘ਤੇ ਆਵਾਂਗੇ। ਮੁੱਖ ਮੰਤਰੀ ਅਦਾਲਤ ਤੋਂ ਵੱਡਾ ਨਹੀਂ ਹੈ ਅਤੇ ਅਦਾਲਤ ਜਦੋਂ ਮਰਜ਼ੀ ਬੁਲਾ ਸਕਦੀ ਹੈ।

Scroll to Top