July 7, 2024 7:26 pm
Sukhjinder Singh Randhawa

CM ਮਾਨ ਕੇਂਦਰ ਕੋਲ ਸੂਬੇ ‘ਚ ਕਣਕ ਦੇ ਘੱਟ ਝਾੜ ਤੇ ਕਰਜ਼ੇ ਹੇਠ ਦੱਬੇ ਕਿਸਾਨਾਂ ਨੂੰ ਰਾਹਤ ਦਿਵਾਉਣ ਦੀ ਗੱਲ ਕਰਨ : ਰੰਧਾਵਾ

ਚੰਡੀਗੜ੍ਹ 25 ਅਪ੍ਰੈਲ 2022: ਪੰਜਾਬ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਅੱਜ 2 ਦਿਨਾਂ ਦੌਰੇ ਦੌਰਾਨ ਅੱਜ ਦਿੱਲੀ ਸਕੂਲਾਂ ਦਾ ਦੌਰਾ ਕੀਤਾ | ਇਸਦੇ ਨਾਲ ਹੀ ਉਨ੍ਹਾਂ ‘ਤੇ ਵਿਰੋਧੀ ਪਾਰਟੀਆਂ ਵਲੋਂ ਟਿੱਪਣੀਆਂ ਹੋਣਾ ਸ਼ੁਰੂ ਹੋ ਗਈਆਂ ਹਨ |ਇਸ ਦੌਰਾਨ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ (MLA Sukhjinder Singh Randhawa) ਨੇ ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਦੇ ਦਿੱਲੀ ਦੌਰੇ ‘ਤੇ ਟਵੀਟ ਰਾਹੀਂ ਟਿੱਪਣੀ ਕਰਦਿਆਂ ਕਿਹਾ ਕਿ ਆਪਣੇ ਵੱਡੇ ਭਰਾ ਅਰਵਿੰਦ ਕੇਜਰੀਵਾਲ ਨੂੰ ਮਿਲਣ ਤੋਂ ਬਾਅਦ ਕੁਝ ਸਮਾਂ ਕੱਢ ਕੇ ਕੇਂਦਰ ਸਰਕਾਰ ਕੋਲ ਪੰਜਾਬ ‘ਚ ਕਣਕ ਦੇ ਘੱਟ ਝਾੜ ਤੇ ਕਰਜ਼ੇ ਹੇਠ ਦੱਬੇ ਕਿਸਾਨਾਂ ਨੂੰ ਰਾਹਤ ਦਿਵਾਉਣ ਦੀ ਗੱਲ ਜ਼ਰੂਰ ਕਰਨ ਕਿਉਂਕਿ ਇਨ੍ਹਾਂ ਪਰੇਸ਼ਾਨੀਆਂ ਕਰ ਕੇ ਸਾਡੇ ਕਿਸਾਨ ਖ਼ੁਦਕੁਸ਼ੀਆਂ ਕਰ ਰਹੇ ਹਨ।